ਅਤਿਵਾਦੀ ਸਾਡੇ ਸ਼ਹਿਰਾਂ ’ਤੇ ਹਮਲਾ ਕਰ ਸਕਦੇ ਹਨ ਪਰ ਸਾਡੀ ਰੂਹ ਨਹੀਂ ਹਿਲਾ ਸਕਦੇ: ਨੇਤਨਯਾਹੂ
ਦਿੱਲੀ ਧਮਾਕੇ ਦੀ ਸਖ਼ਤ ਨਿੰਦਾ ਕਰਦਿਆਂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ‘ਪਿਆਰੇ ਦੋਸਤ’ ਨਰਿੰਦਰ ਮੋਦੀ ਅਤੇ ਭਾਰਤ ਦੇ ‘ਬਹਾਦਰ ਲੋਕਾਂ’ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਦਹਿਸ਼ਤਗਰਦੀ ਸਾਡੇ ਸ਼ਹਿਰਾਂ ’ਤੇ ਹਮਲਾ ਕਰ ਸਕਦੇ ਸਨ ਹੈ ਪਰ ਇਹ ਕਦੇ ਵੀ ਸਾਡੀਆਂ ਰੂਹਾਂ ਨੂੰ ਨਹੀਂ ਹਿਲਾ ਸਕਦੇ।
ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਹੋਏ ਧਮਾਕੇ ਨੂੰ ਲੈ ਕੇ ਉਨ੍ਹਾਂ ਇਹ ਬਿਆਨ ਦਿੱਤਾ।
ਨੇਤਨਯਾਹੂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਕਿਹਾ, “ ਸਾਡੇ ਪਿਆਰੇ ਦੋਸਤ @narendramodi ਅਤੇ ਭਾਰਤ ਦੇ ਬਹਾਦਰ ਲੋਕਾਂ ਨੂੰ, ਸਾਰਾ ਅਤੇ ਮੈਂ ਅਤੇ ਇਜ਼ਰਾਈਲ ਦੇ ਲੋਕ, ਪੀੜਤਾਂ ਦੇ ਪਰਿਵਾਰਾਂ ਨਾਲ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ। ਇਜ਼ਰਾਈਲ ਇਸ ਮੁਸ਼ਕਲ ਸਮੇਂ ਵਿੱਚ ਤੁਹਾਡੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।”
ਉਨ੍ਹਾਂ ਕਿਹਾ, “ਸਾਡੀਆਂ ਕੌਮਾਂ ਦੀ ਰੋਸ਼ਨੀ ਸਾਡੇ ਦੁਸ਼ਮਣਾਂ ਦੇ ਹਨੇਰੇ ਨੂੰ ਮਾਤ ਦੇਵੇਗੀ।”
ਇੱਕ ਦਿਨ ਪਹਿਲਾਂ, ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਓਨ ਸਾਰ ਨੇ ਵੀ ਦਿੱਲੀ ਧਮਾਕੇ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਇਜ਼ਰਾਈਲ ਦਹਿਸ਼ਤ ਵਿਰੁੱਧ ਲੜਾਈ ਵਿੱਚ ਭਾਰਤ ਦੇ ਨਾਲ ਖੜ੍ਹਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, “ ਮੈਂ ਦਿੱਲੀ ਦੇ ਕੇਂਦਰ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਨਿਰਦੋਸ਼ ਪੀੜਤਾਂ ਦੇ ਪਰਿਵਾਰਾਂ ਅਤੇ ਭਾਰਤ ਦੇ ਲੋਕਾਂ ਨਾਲ ਆਪਣੀ ਅਤੇ ਇਜ਼ਰਾਈਲ ਦੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
