ਜੰਮੂ/ਡੋਡਾ, 8 ਅਗਸਤ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦ ਲਈ ਫੰਡਿੰਗ ਮਾਮਲੇ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਜਮਾਤ-ਏ–ਇਸਲਾਮੀ (ਜੇਈਆਈ) ਦੇ ਮੈਂਬਰਾਂ ਖ਼ਿਲਾਫ਼ ਜੰਮੂ ਤੇ ਡੋਡਾ ਵਿੱਚ ਕਈ ਥਾਵਾਂ ’ਤੇ ਅੱਜ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਹਾਂ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਮਾਤ-ਏ-ਇਸਲਾਮੀ ਦੇ ਆਗੂਆਂ ਤੇ ਮੈਂਬਰਾਂ ਦੇ ਕਰੀਬ 10 ਤੋਂ ਵੱਧ ਟਿਕਾਣਿਆਂ ’ਤੇ ਇਕੋ ਸਮੇਂ ਛਾਪੇ ਮਾਰੇ ਜਾ ਰਹੇ ਹਨ। ਛਾਪੇ ਸੋਮਵਾਰ ਤੜਕੇ ਸ਼ੁਰੂ ਕੀਤੇ ਗਏ ਸਨ। -ਪੀਟੀਆਈ