ਤਿਲੰਗਾਨਾ ਪਲਾਂਟ ਧਮਾਕਾ: ਮ੍ਰਿਤਕਾਂ ਦੀ ਕੁੱਲ ਗਿਣਤੀ 39 ਹੋਈ
ਹੈਦਰਾਬਾਦ, 4 ਜੁਲਾਈ ਸੰਗਾਰੈਡੀ ਜ਼ਿਲ੍ਹੇ ਦੇ ਸਿਗਾਚੀ ਇੰਡਸਟਰੀਜ਼ ਦੇ ਫਾਰਮਾ ਪਲਾਂਟ ਵਿੱਚ ਹੋਏ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ ਹੈ। ਸ਼ੁੱਕਰਵਾਰ ਨੂੰ ਪੁਲੀਸ ਸੁਪਰਡੈਂਟ (ਐੱਸ.ਪੀ.) ਪਰਿਤੋਸ਼ ਪੰਕਜ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ...
Advertisement
ਹੈਦਰਾਬਾਦ, 4 ਜੁਲਾਈ
ਸੰਗਾਰੈਡੀ ਜ਼ਿਲ੍ਹੇ ਦੇ ਸਿਗਾਚੀ ਇੰਡਸਟਰੀਜ਼ ਦੇ ਫਾਰਮਾ ਪਲਾਂਟ ਵਿੱਚ ਹੋਏ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ ਹੈ। ਸ਼ੁੱਕਰਵਾਰ ਨੂੰ ਪੁਲੀਸ ਸੁਪਰਡੈਂਟ (ਐੱਸ.ਪੀ.) ਪਰਿਤੋਸ਼ ਪੰਕਜ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਨੂੰ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤੋਂ ਇਲਾਵਾ ਸ਼ੁੱਕਰਵਾਰ ਸਵੇਰ ਤੱਕ 22 ਲੋਕ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਸਨ।
Advertisement
ਵੀਰਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਸੀ ਕਿ ਹਾਦਸੇ ਸਮੇਂ ਪਲਾਂਟ ਵਿੱਚ 143 ਲੋਕ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਵਿੱਚੋਂ 61 ਸੁਰੱਖਿਅਤ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ 12 ਕਰਮਚਾਰੀਆਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਦੋਂ ਕਿ ਨੌਂ ਲੋਕ ਅਜੇ ਵੀ ਲਾਪਤਾ ਸਨ। ਪੀਟੀਆਈ
Advertisement
×