DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਸਾ ਏਅਰ ਦੀ ਉਡਾਣ ’ਚ ਤਕਨੀਕੀ ਖਰਾਬੀ; ਜਹਾਜ਼ ਵਿੱਚੋਂ ਉਤਾਰੇ ਯਾਤਰੀ

ਡੇਢ ਘੰਟਾ ਜਹਾਜ਼ ਵਿਚ ਬੈਠੇ ਰਹੇ ਯਾਤਰੀ

  • fb
  • twitter
  • whatsapp
  • whatsapp
featured-img featured-img
xr:d:DAFGehr8yL4:2,j:30821206057,t:22071510
Advertisement

ਅਕਾਸਾ ਏਅਰ ਦੀ ਪੁਣੇ ਤੋਂ ਬੰਗਲੁਰੂ ਜਾਣ ਵਾਲੀ ਉਡਾਣ ਨੂੰ ਤਕਨੀਕੀ ਖ਼ਰਾਬੀ ਕਾਰਨ ਰੋਕਣਾ ਪਿਆ ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ।

ਸੂਤਰਾਂ ਅਨੁਸਾਰ, ਬੋਇੰਗ 737 ਮੈਕਸ ਜਹਾਜ਼ ਵਿੱਚ ਆਖ਼ਰੀ ਸਮੇਂ ਦੌਰਾਨ ਤਕਨੀਕੀ ਸਮੱਸਿਆ ਆਈ। ਇਹ ਉਡਾਣ ਸਵੇਰੇ 8.50 ਵਜੇ ਪੁਣੇ ਹਵਾਈ ਅੱਡੇ ਤੋਂ ਰਵਾਨਾ ਹੋਣੀ ਸੀ ਅਤੇ ਕਰੀਬ 8.10 ਵਜੇ ਬੋਰਡਿੰਗ ਸ਼ੁਰੂ ਹੋਈ ਸੀ। ਯਾਤਰੀਆਂ ਮੁਤਾਬਕ ਉਡਾਣ ਰੱਦ ਹੋਣ ਤੋਂ ਪਹਿਲਾਂ ਯਾਤਰੀ ਲਗਪਗ ਡੇਢ ਘੰਟਾ ਜਹਾਜ਼ ਵਿੱਚ ਬੈਠੇ ਰਹੇ।

Advertisement

ਜਦੋਂ ਜਹਾਜ਼ ਉਡਾਣ ਲਈ ਤਿਆਰ ਹੋ ਰਿਹਾ ਸੀ, ਉਸ ਸਮੇਂ ਤਕਨੀਕੀ ਖ਼ਰਾਬੀ ਦੀ ਸੂਚਨਾ ਮਿਲੀ। ਬਾਅਦ ਵਿੱਚ ਏਅਰਲਾਈਨ ਵੱਲੋਂ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ।

Advertisement

ਅਕਾਸਾ ਏਅਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਡਾਣ ਨੰਬਰ QP 1312 ਤਕਨੀਕੀ ਕਾਰਨਾਂ ਕਰਕੇ ਰੋਕਣੀ ਪਈ ਤੇ ਬਾਅਦ ਦੁਪਹਿਰ ਰਵਾਨਾ ਕੀਤੀ।

Advertisement
×