DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indore ’ਚ police ਖ਼ਿਲਾਫ਼ video ਪਾਉਣ ਪਿੱਛੋਂ taxi driver ਨੇ ਖ਼ੁਦਕੁਸ਼ੀ ਕੀਤੀ

ਪੁਲੀਸ ’ਤੇ ਕੁੱਟਮਾਰ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ; ਸਬ ਇੰਸਪੈਕਟਰ ਮੁਅੱਤਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇੰਦੌਰ ਵਿੱਚ 25 ਸਾਲਾ ਟੈਕਸੀ ਡਰਾਈਵਰ ਨੇ ਪੁਲੀਸ ’ਤੇ ਕੁੱਟਮਾਰ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਸਬ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀ ਅਨੁਸਾਰ ਅਭਿਸ਼ੇਕ ਪਾਟਿਲ ਨੇ ਮੰਗਲਵਾਰ ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਆਪਣੀ ਜਾਨ ਲੈਣ ਤੋਂ ਪਹਿਲਾਂ ਪਾਟਿਲ ਨੇ ਭਾਵੁਕ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਵਿੱਚ ਉਸ ਨੇ ਦੋਸ਼ ਲਾਇਆ ਕਿ ਸੋਮਵਾਰ ਰਾਤ ਨੂੰ ਰਾਜੇਂਦਰ ਨਗਰ ਥਾਣਾ ਖੇਤਰ ਵਿੱਚ ਉਸ ਦੀ ਟੈਕਸੀ ਦੀ ਦੂਜੀ ਕਾਰ ਨਾਲ ਮਾਮੂਲੀ ਟੱਕਰ ਹੋ ਗਈ ਸੀ, ਜਿਸ ਨਾਲ ਕਾਰ ’ਤੇ ਸਿਰਫ਼ ਮਾਮੂਲੀ ਝਰੀਟ ਆਈ ਸੀ। ਪਾਟਿਲ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਦੂਜੀ ਕਾਰ ਦੇ ਡਰਾਈਵਰ ਦਾ ਪੱਖ ਪੂਰਿਆ ਅਤੇ ਭ੍ਰਿਸ਼ਟਾਚਾਰ ਕਾਰਨ ਉਸ ਦੀ ਕੁੱਟਮਾਰ ਕੀਤੀ। ਉਸ ਨੇ ਹੋਰ ਦੋਸ਼ ਲਾਇਆ ਕਿ ਪੁਲੀਸ ਨੇ ਉਸ ਦੀ ਟੈਕਸੀ ਜ਼ਬਤ ਕਰ ਲਈ, ਉਸ ਨੂੰ ਧਮਕਾਇਆ ਅਤੇ 50,000 ਰੁਪਏ ਦੀ ਰਿਸ਼ਵਤ ਮੰਗੀ। ਮਾਮਲੇ ਦੀ ਜਾਂਚ ਸਹਾਇਕ ਪੁਲੀਸ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ। ਏ ਸੀ ਪੀ ਨੂੰ ਤਿੰਨ ਦਿਨਾਂ ਦੇ ਅੰਦਰ ਆਪਣੀ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।

Advertisement
Advertisement
×