DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tata Sons Chairman: ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਨੂੰ ਚੁਣੌਤੀ

ਟਾਟਾ ਟਰੱਸਟਸ ਨੇ ਚੰਦਰਸ਼ੇਖਰ ਦੀ ਨਿਯੁਕਤੀ ਨਾਵਾਜਬ ਹੋਣ ਦੀ ਦਲੀਲ ਦਿੱਤੀ

  • fb
  • twitter
  • whatsapp
  • whatsapp
Advertisement

ਟਾਟਾ ਟਰੱਸਟਸ ਨੇ ਟਾਟਾ ਸੰਨਜ਼ ਦੇ 17 ਸਤੰਬਰ ਦੇ ਉਸ ਫ਼ੈਸਲੇ ਦੀ ਕਾਨੂੰਨੀ ਵਾਜਬੀਅਤ ’ਤੇ ਸਵਾਲ ਉਠਾਇਆ ਹੈ, ਜਿਸ ਤਹਿਤ ਐੱਨ ਚੰਦਰਸ਼ੇਖਰਨ ਨੂੰ ਪੰਜ ਸਾਲ ਲਈ ਮੁੜ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਟਰੱਸਟਸ ਦਾ ਕਹਿਣਾ ਹੈ ਕਿ ਕੰਪਨੀ ਦੇ ਆਰਟੀਕਲਜ਼ ਆਫ ਐਸੋਸੀਏਸ਼ਨ ਮੁਤਾਬਕ ਟਰੱਸਟ ਵੱਲੋਂ ਨਾਮਜ਼ਦ ਡਾਇਰੈਕਟਰਾਂ ਦੀ ਸਹਿਮਤੀ (ਬਹੁਮਤ ਨਾਲ) ਲਾਜ਼ਮੀ ਹੈ ਅਤੇ ਚੇਅਰਮੈਨ ਦਾ ‘ਵੋਟ’ ਇਸ ਸ਼ਰਤ ਨੂੰ ਬਦਲ ਨਹੀਂ ਸਕਦਾ।

ਟਾਟਾ ਸੰਨਜ਼ ਦੇ ਬੋਰਡ ਨੇ ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਦੇ ਹੱਕ ਵਿੱਚ 4-1 ਨਾਲ ਵੋਟ ਪਾਈ ਸੀ। ਟਾਟਾ ਟਰੱਸਟਸ ਦੇ ਚੇਅਰਮੈਨ ਨੋਇਲ ਟਾਟਾ ਨੇ ਤਜਵੀਜ਼ ਦਾ ਵਿਰੋਧ ਕੀਤਾ, ਜਦਕਿ ਟਰੱਸਟ ਦੇ ਨਾਮਜ਼ਦ ਦੂਜੇ ਡਾਇਰੈਕਟਰ ਵੇਣੂ ਸ੍ਰੀਨਿਵਾਸਨ ਨੇ ਸਮਰਥਨ ਕੀਤਾ। ਟਰੱਸਟਸ ਨੇ ਕਿਹਾ ਕਿ ਟਰੱਸਟ ਦੇ ਦੋ ਨਾਮਜ਼ਦ ਡਾਇਰੈਕਟਰਾਂ ਵਿੱਚ ਬਹੁਮਤ ਦਾ ਮਤਲਬ ਦੋਵੇਂ ਡਾਇਰੈਕਟਰਾਂ ਦੀ ਹਮਾਇਤ ਹੈ, ਇਕ ਦੀ ਨਹੀਂ। ਇਸ ਲਈ 17 ਸਤੰਬਰ ਦੀ ਤਜੀਵਜ਼ ਵਾਜਬ ਤਰੀਕੇ ਨਾਲ ਪਾਸ ਨਹੀਂ ਹੋਈ ਅਤੇ ਕਾਨੂੰਨੀ ਤੌਰ ’ਤੇ ਸ਼ੁਰੂ ਤੋਂ ਹੀ ਨਾਵਾਜਬ ਹੈ। ਟਰੱਸਟਸ ਨੇ ਇਹ ਵੀ ਕਿਹਾ ਕਿ ਵੋਟ ਦਾ ਅਧਿਕਾਰ ਸਿਰਫ਼ ਪੂਰੇ ਬੋਰਡ ਵਿੱਚ ਵੋਟਾਂ ਬਰਾਬਰ ਹੋਣ ਦੀ ਸਥਿਤੀ ਵਿੱਚ ਲਾਗੂ ਹੁੰਦਾ ਹੈ। ਟਰੱਸਟਸ ਨੇ ਆਪਣੇ ਹੱਕ ਨੂੰ ਮਜ਼ਬੂਤ ਕਰਨ ਲਈ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਨਾਲ ਜੁੜੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਟਾਟਾ ਸੰਨਜ਼ ਨੇ ਪਹਿਲਾਂ ਸੁਪਰੀਮ ਕੋਰਟ ਵਿੱਚ ਇਨ੍ਹਾਂ ਹੀ ਧਾਰਾਵਾਂ ਤਹਿਤ ਟਰੱਸਟ ਦੇ ਨਾਮਜ਼ਦ ਡਾਇਰੈਕਟਰਾਂ ਦੇ ਵਿਸ਼ੇਸ਼ ਹੱਕਾਂ ਦਾ ਬਚਾਅ ਕੀਤਾ ਸੀ। ਇਹ ਵਿਵਾਦ ਟਾਟਾ ਸੰਨਜ਼ ਨੂੰ ਸ਼ੇਅਰ ਬਾਜ਼ਾਰ ਵਿੱਚ ਸੰਭਾਵਿਤ ਸੂਚੀਬੱਧ ਕਰਨ ਬਾਰੇ ਮਤਭੇਦਾਂ ਦਰਮਿਆਨ ਸਾਹਮਣੇ ਆਇਆ ਹੈ। ਟਰੱਸਟਸ ਨੇ ਕਿਹਾ ਕਿ ਸੂਚੀਬੱਧ ਹੋਣ ਤੋਂ ਬਿਨਾਂ ਵੀ ਕੰਪਨੀ ਪਹਿਲਾਂ ਹੀ ਜਨਤਕ ਕੰਪਨੀਆਂ ਵਰਗੇ ਕਈ ਕਾਰਪੋਰੇਟ ਨਿਯਮ/ਮਾਪਦੰਡ ਅਪਣਾ ਰਹੀ ਹੈ।

Advertisement

Advertisement
Advertisement
×