DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tamil Nadu: ਤਾਮਿਲਾਂ ਦੀ ਹੱਤਿਆ ਦਾ ਮਾਮਲਾ ਵਿਧਾਨ ਸਭਾ ਵਿੱਚ ਗੂੰਜਿਆ

ਮੁੱਖ ਮੰਤਰੀ ਜੋਸਫ ਵਿਜੈ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਮੰਗੀ

  • fb
  • twitter
  • whatsapp
  • whatsapp
featured-img featured-img
ਅੰਨਾ ਡੀ ਐੱਮ ਕੇ ਦੇ ਜਨਰਲ ਸਕੱਤਰ Edappadi K Palaniswami ਅਤੇ ਕੁਝ ਵਿਧਾਇਕ ਅਸੈਂਬਲੀ ਦੇ ਸੈਸ਼ਨ ’ਚ ਸ਼ਾਮਲ ਹੋਣ ਲਈ ਤਾਮਿਲਨਾਡੂ ਵਿਧਾਨ ਸਭਾ ਪਹੁੰਚਦੇ ਹੋਏ। ‘ਫੋਟੋ: ਪੀਟੀਆਈ
Advertisement

ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਦੀ ਗੋਲੀਬਾਰੀ ਵਿੱਚ ਤਿੰਨ ਤਾਮਿਲ ਵਿਅਕਤੀਆਂ ਦੀ ਮੌਤ ਦਾ ਮਾਮਲਾ ਮੰਗਲਵਾਰ ਨੂੰ ਤਾਮਿਲ ਨਾਡੂ ਵਿਧਾਨ ਸਭਾ ਵਿੱਚ ਗੂੰਜਿਆ। ਮੈਂਬਰਾਂ ਨੇ ਧਿਆਨ ਦਿਵਾਊ ਮਤੇ ਰਾਹੀਂ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਐਂਥਨੀ ਸਾਮੀ, ਜੌਨ ਰੋਜ਼ ਪੀਟਰ ਅਤੇ ਕੁਮਾਰ ਦੀ 15 ਅਗਸਤ ਨੂੰ ਕਾਵੇਰੀ ਵਣ ਜੀਵ ਰੱਖ ਖੇਤਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਵਿਰੋਧੀ ਧਿਰ ਦੇ ਆਗੂ ਐਡਾਪੱਡੀ ਕੇ ਪਲਾਨੀਸਵਾਮੀ ਨੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਪਰਿਵਾਰਾਂ ਮੁਤਾਬਕ ਮ੍ਰਿਤਕ ਬੇਕਸੂਰ ਸਨ। ਡੀ ਐੱਮ ਕੇ ਵਿਧਾਇਕ ਮਨੋਜ ਪਾਂਡੀਅਨ ਨੇ ਇਸ ਨੂੰ ‘ਫ਼ਰਜ਼ੀ ਮੁਕਾਬਲਾ’ ਅਤੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦੱਸਦਿਆਂ ਨਿਆਂਇਕ ਜਾਂਚ ਦੀ ਮੰਗ ਕੀਤੀ। ਕਾਂਗਰਸ ਅਤੇ ਭਾਜਪਾ ਮੈਂਬਰਾਂ ਨੇ ਵੀ ਨਿਰਪੱਖ ਜਾਂਚ ਦੀ ਮੰਗ ਕੀਤੀ।

Advertisement

ਵਿਧਾਇਕਾ ਨਵਜੰਮੇ ਬੱਚੇ ਨੂੰ ਲੈ ਕੇ ਵਿਧਾਨ ਸਭਾ ਪੁੱਜੀ

ਤਾਮਿਲ ਨਾਡੂ ਦੀ ਪਹਿਲੀ ਵਾਰ ਵਿਧਾਇਕਾ ਬਣੀ ਟੀ ਵੀ ਕੇ ਆਗੂ ਆਰ ਪੱਲਵੀ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਵਿਧਾਨ ਸਭਾ ਪੁੱਜੀ। ਅਧਿਕਾਰੀਆਂ ਮੁਤਾਬਕ ਪੱਲਵੀ ਬੱਚੇ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਲੈ ਕੇ ਆਉਂਦੀ ਹੈ ਅਤੇ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਸਮੇਂ ਬੱਚੇ ਨੂੰ ਸਹਾਇਕ ਦੀ ਦੇਖਭਾਲ ਵਿੱਚ ਛੱਡ ਦਿੰਦੀ ਹੈ। ਸਹਾਇਕ ਸਦਨ ਨੇੜੇ ਕਮਰੇ ਵਿੱਚ ਬੱਚੇ ਦੀ ਦੇਖਭਾਲ ਕਰਦਾ ਹੈ। ਪੱਲਵੀ ਆਪਣੇ ਬੱਚੇ ਨੂੰ ਮੁੱਖ ਮੰਤਰੀ ਅਤੇ ਟੀ ਵੀ ਕੇ ਮੁਖੀ ਸੀ ਜੋਸਫ ਵਿਜੈ ਕੋਲ ਵੀ ਲੈ ਕੇ ਗਈ, ਜਿਨ੍ਹਾਂ ਨੇ ਬੱਚੇ ਨੂੰ ਆਸ਼ੀਰਵਾਦ ਦਿੱਤਾ।

Advertisement

ਟੀਵੀਕੇ ਵਿਧਾਇਕਾ ਐੱਮ ਆਰ ਪੱਲਵੀ ਚੇਨੱਈ ਵਿੱਚ ਬੱਚੇ ਨੂੰ ਗੋਦੀ ਚੁੱਕ ਕੇ ਵਿਧਾਨ ਸਭਾ ਦੇ ਸੈਸ਼ਨ ਲਈ ਪਹੁੰਚਦੀ ਹੋਈ। -ਫੋਟੋ: ਪੀਟੀਆਈ
ਟੀਵੀਕੇ ਵਿਧਾਇਕਾ ਐੱਮ ਆਰ ਪੱਲਵੀ ਚੇਨੱਈ ਵਿੱਚ ਬੱਚੇ ਨੂੰ ਗੋਦੀ ਚੁੱਕ ਕੇ ਵਿਧਾਨ ਸਭਾ ਦੇ ਸੈਸ਼ਨ ਲਈ ਪਹੁੰਚਦੀ ਹੋਈ। -ਫੋਟੋ: ਪੀਟੀਆਈ
Advertisement
×