DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tamil Nadu news: ਮਹਿਲਾਵਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ: ਵਿਜੇ

ਤਾਮਿਲਨਾਡੂ ਦੇ ਮੁੱਖ ਮੰਤਰੀ ਵੱਲੋਂ ਡੀ ਅੈੱਮ ਕੇ ਦਾ ਘਿਰਾਓ

  • fb
  • twitter
  • whatsapp
  • whatsapp
featured-img featured-img
ਵਿਧਾਨ ਸਭਾ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਸੀ ਜੋਸਫ ਵਿਜੈ। -ਫੋਟੋ: ਪੀਟੀਆਈ
Advertisement

ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੈ ਨੇ ਅੱਜ ਵਿਰੋਧੀ ਧਿਰ ਡੀ ਐੱਮ ਕੇ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਨਿੱਜੀ ਹਮਲੇ, ਦੋਹਰੇ ਅਰਥਾਂ ਵਾਲੀਆਂ ਟਿੱਪਣੀਆਂ ਜਾਂ ਭੱਦੀ ਸ਼ਬਦਾਵਲੀ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਮਾਮਲਿਆਂ ’ਚ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਵਿਧਾਨ ਸਭਾ ਵਿੱਚ ਗ੍ਰਹਿ ਵਿਭਾਗ ਦੀਆਂ ਗ੍ਰਾਂਟਾਂ ਦੀਆਂ ਮੰਗਾਂ ’ਤੇ ਚਰਚਾ ਦਾ ਜਵਾਬ ਦਿੰਦਿਆਂ ਵਿਜੈ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਨਾਲ ਹੋਏ ਕਥਿਤ ਦੁਰਵਿਵਹਾਰ ਦਾ ਹਵਾਲਾ ਦਿੱਤਾ ਅਤੇ ਔਰਤਾਂ ਨਾਲ ਸਬੰਧਤ ਵਿਵਾਦਾਂ ਦਰਮਿਆਨ ਨਿੱਜੀ ਹਮਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਜਨਤਕ ਮਰਿਆਦਾ ਅਤੇ ਸਿਆਸੀ ਨੈਤਿਕਤਾ ਬਾਰੇ ਰੁਖ਼ ਸਪੱਸ਼ਟ ਕਰਨ ਲਈ ਸਿੱਧੇ ਅਤੇ ਅਸਿੱਧੇ ਤੌਰ ’ਤੇ ਦੋ ਪ੍ਰਮੁੱਖ ਮਹਿਲਾ ਹਸਤੀਆਂ: ਮਰਹੂਮ ਮੁੱਖ ਮੰਤਰੀ ਜੇ ਜੈਲਲਿਤਾ ਅਤੇ ਅਦਾਕਾਰਾ ਤ੍ਰਿਸ਼ਾ ਦਾ ਹਵਾਲਾ ਦਿੱਤਾ। ਇਨ੍ਹਾਂ ਵਿੱਚੋਂ ਤ੍ਰਿਸ਼ਾ ਨੂੰ ਹਾਲ ਹੀ ਵਿੱਚ ਡੀ ਐੱਮ ਕੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ।

Advertisement

ਵਿਜੈ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘‘ਸਿਆਸਤ ਦੀ ਆੜ ’ਚ ਸਾਡੇ ਲੋਕਾਂ, ਮਹਿਲਾਵਾਂ ਜਾਂ ਕਿਸੇ ਵੀ ਹੋਰ ਸ਼ਖ਼ਸ ਦਾ ਵਿਅਕਤੀਗਤ ਅਪਮਾਨ ਕਰਨ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਅਜਿਹਾ ਨਾ ਕਰੋ। ਹਾਲ ਹੀ ਵਿੱਚ ਤਾਮਿਲਨਾਡੂ ’ਚ ਅਜਿਹਾ ਜਾਪਦਾ ਹੈ ਜਿਵੇਂ ਅਸ਼ਲੀਲਤਾ ਅਤੇ ਨਫ਼ਰਤ ਦੀ ਨਦੀ ਵਹਿ ਰਹੀ ਹੋਵੇ। ਮਹਿਲਾਵਾਂ ਖ਼ਿਲਾਫ਼ ਅਸ਼ਲੀਲ ਭਾਸ਼ਾ, ਮਾਣਹਾਨੀਕਾਰਕ ਟਿੱਪਣੀਆਂ ਅਤੇ ਦੋਹਰੇ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਗ਼ਲਤ ਹੈ।’’

Advertisement

ਮੁੱਖ ਮੰਤਰੀ ਦਾ ਬਿਆਨ ਡੀ ਐੱਮ ਕੇ ਨੇਤਾ ਉਦੈਨਿਧੀ ਸਟਾਲਿਨ ਦੀ ਉਸ ਘਟਨਾ ਦੇ ਕੁੱਝ ਹਫ਼ਤਿਆਂ ਮਗਰੋਂ ਆਇਆ ਹੈ, ਜਿਸ ਵਿੱਚ ਉਨ੍ਹਾਂ ਕਾਵੇਰੀ ਮੁੱਦੇ ’ਤੇ ਪ੍ਰਦਰਸ਼ਨ ਦੌਰਾਨ ਅਦਾਕਾਰਾ ਤ੍ਰਿਸ਼ਾ ਦੇ ਸੰਦਰਭ ’ਚ ਕੀਤੀ ਗਈ ਦੋਹਰੇ ਅਰਥ ਵਾਲੀ ਟਿੱਪਣੀ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਥਾਣੇ ਤੋਂ ਜ਼ਮਾਨਤ ਮਿਲ ਗਈ ਸੀ।

ਵਿਜੈ ਨੇ ਕਿਹਾ, ‘‘ਮਹਿਲਾਵਾਂ ਮੇਰੀ ਸਿਆਸੀ ਸਫਲਤਾ ਦਾ ਮੁੱਖ ਕਾਰਨ ਹਨ। ਮੈਂ ਇਨ੍ਹਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਬਰਦਾਸ਼ਤ ਨਹੀਂ ਕਰੂੰਗਾ।’’

Advertisement
×