DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tamil Nadu: ਔਰਤਾਂ ਲਈ Free Bus Service ਦਾ ਦਾਇਰਾ ਵਧਾਇਆ

ਮੁੱਖ ਮੰਤਰੀ ਵਿਜੈ ਨੇ ਤਿੰਨ ਮੁਫ਼ਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ; ਪਰੰਦੁਰ ਹਵਾੲੀ ਅੱਡਾ ਪ੍ਰਾਜੈਕਟ ਰੱਦ ਕਰਨ ਦਾ ਫ਼ੈਸਲਾ

  • fb
  • twitter
  • whatsapp
  • whatsapp
featured-img featured-img
ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਚੇਨੱਈ ’ਚ ਵਿਧਾਨ ਸਭਾ ਵਿੱਚ ਬੋਲਦੇ ਹੋਏ। -ਫੋਟੋ: ਪੀਟੀਆਈ
Advertisement
ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ ਔਰਤਾਂ ਲਈ ਮੁਫ਼ਤ ਬੱਸ ਸਫਰ ਦਾ ਦਾਇਰਾ ਵਧਾਉਂਦਿਆਂ ਐਲਾਨ ਕੀਤਾ ਕਿ ਹੁਣ ਡੀਲੈਕਸ ਅਤੇ ਐਕਸਪ੍ਰੈੱਸ ਸੇਵਾਵਾਂ ’ਚ ਵੀ ਸਫਰ ਦਾ ਲਾਹਾ ਮਿਲੇਗਾ। ਵਿਧਾਨ ਸਭਾ ’ਚ ਵਿਜੈ ਨੇ ਟੀ ਵੀ ਕੇ ਦੇ ਮੁੱਖ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਤਿੰਨ ਮੁਫ਼ਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਰੰਦੁਰ ਗ੍ਰੀਨਫੀਲਡ ਹਵਾਈ ਅੱਡਾ ਪ੍ਰਾਜੈਕਟ ਰੱਦ ਕਰਨ ਦਾ ਵੀ ਐਲਾਨ ਕੀਤਾ। ਇਸ ਪ੍ਰਾਜੈਕਟ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ।

ਵਿਜੈ ਨੇ ਨੇਮ 110 ਤਹਿਤ ਬਿਆਨ ਦਿੰਦਿਆਂ ਕਿਹਾ ਕਿ ਮੁਫ਼ਤ ਬੱਸ ਸਫਰ ਤਹਿਤ ਔਰਤਾਂ ਲਈ ਕੋਈ ਆਮਦਨ ਦੀ ਹੱਦ ਜਾਂ ਦੌਰਿਆਂ ਦੀ ਗਿਣਤੀ ਤੈਅ ਨਹੀਂ ਕੀਤੀ ਗਈ ਹੈ। ਔਰਤਾਂ ਸਰਕਾਰੀ ਐਕਸਪੈੱਸ, ਐੱਲ ਐੱਸ ਐੱਸ ਅਤੇ ਡੀਲਕਸ ਬੱਸਾਂ ’ਚ ਮੁਫ਼ਤ ’ਚ ਸਫਰ ਕਰ ਸਕਦੀਆਂ ਹਨ। ਇਹ ਯੋਜਨਾ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਸ਼ੁਰੂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਸਰਕਾਰ ’ਤੇ ਸਾਲਾਨਾ 6 ਹਜ਼ਾਰ ਕਰੋੜ ਰੁਪਏ ਸਾਲਾਨਾ ਦਾ ਵਾਧੂ ਬੋਝ ਪਵੇਗਾ। ਸ਼ੁਰੂ ’ਚ ਤਿੰਨ ਮੁਫ਼ਤ ਸਿਲੰਡਰ ਦਿੱਤੇ ਜਾਣਗੇ ਅਤੇ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ ’ਚ ਤਬਦੀਲ ਹੋਵੇਗੀ। ਇਸ ਕਦਮ ਨਾਲ 1,30,16,104 ਪਰਿਵਾਰਾਂ ਨੂੰ ਲਾਭ ਹੋਵੇਗਾ। ਇਹ ਯੋਜਨਾ ਪੋਂਗਲ (ਜਨਵਰੀ 2027) ’ਤੇ ਲਾਗੂ ਕੀਤੀ ਜਾਵੇਗੀ।

Advertisement

ਸੂਬੇ ਦੇ ਹਿੱਤ ਗਹਿਣੇ ਨਹੀਂ ਰੱਖੇ ਜਾ ਸਕਦੇ: ਸਟਾਲਿਨ

ਚੇਨੱਈ: ਡੀ ਐੱਮ ਕੇ ਮੁਖੀ ਐੱਮ ਕੇ ਸਟਾਲਿਨ ਨੇ ਪਰੰਦੁਰ ਗ੍ਰੀਨਫੀਲਡ ਹਵਾਈ ਅੱਡਾ ਪ੍ਰਾਜੈਕਟ ਰੱਦ ਕੀਤੇ ਜਾਣ ਦੇ ਫ਼ੈਸਲੇ ਲਈ ਮੁੱਖ ਮੰਤਰੀ ਸੀ ਜੋਸਫ ਵਿਜੈ ’ਤੇ ਵਰ੍ਹਦਿਆਂ ਕਿਹਾ ਕਿ ਤਾਮਿਲ ਨਾਡੂ ਦੇ ਹਿੱਤਾਂ ਨੂੰ ਸੌੜੀ ਸਿਆਸਤ ਲਈ ਗਹਿਣੇ ਨਹੀਂ ਰੱਖਿਆ ਜਾ ਸਕਦਾ ਹੈ। ਡੀ ਐੱਮ ਕੇ ਹਕੂਮਤ ਸਮੇਂ ਤਿਆਰ ਕੀਤੇ ਗਏ ਪ੍ਰਾਜੈਕਟ ਨੂੰ ਰੱਦ ਕੀਤੇ ਜਾਣ ’ਤੇ ਸਟਾਲਿਨ ਨੇ ਡੂੰਘੀ ਨਿਰਾਸ਼ਾ ਜਤਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਐਲਾਨ ਨਾਲ ਸੂਬੇ ਦਾ ਵਿਕਾਸ ਕਈ ਸਾਲ ਪਿੱਛੇ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਰੁਜ਼ਗਾਰ ਦਾ ਸੁਪਨਾ ਲੈਣ ਵਾਲੇ ਨੌਜਵਾਨਾਂ ਨੂੰ ਵੱਡੀ ਢਾਹ ਲਗਾਵੇਗਾ।

Advertisement
Advertisement
×