DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tamil Nadu:ਕਾਂਗਰਸ ਨੇ ਹਮਾਇਤ ਦਿੱਤੀ, ਵਿਜੈ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਤਾਮਿਲ ਨਾਡੂ ’ਚ ਕਾਂਗਰਸ ਨੇ ਹਮਾਇਤ ਦਿੱਤੀ

  • fb
  • twitter
  • whatsapp
  • whatsapp
featured-img featured-img
ਚੇਨੱਈ ਵਿੱਚ ਰਾਜਪਾਲ ਰਾਜੇਂਦਰ ਅਰਲੇਕਰ ਨੂੰ ਮਿਲਦੇ ਹੋਏ ਟੀ ਵੀ ਕੇ ਦੇ ਮੁਖੀ ਵਿਜੈ। -ਫੋਟੋ: ਪੀਟੀਆਈ
Advertisement

ਟੀ ਵੀ ਕੇ ਮੁਖੀ ਵਿਜੈ ਵੀਰਵਾਰ ਨੂੰ ਤਾਮਿਲ ਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈ ਸਕਦੇ ਹਨ। ਉਨ੍ਹਾਂ ਅੱਜ ਸੂਬੇ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਹਾਲੇ ਵਿਜੈ ਦੀ ਪਾਰਟੀ ਨੂੰ ਹਮਾਇਤ ਮਿਲਣ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਸਰਕਾਰ ਬਣਾਉਣ ਦਾ ਸੱਦਾ ਨਹੀਂ ਦਿੱਤਾ ਹੈ। ਉੱਧਰ, ਕਾਂਗਰਸ ਨੇ ਟੀ ਵੀ ਕੇ ਨੂੰ ਹਮਾਇਤ ਦਿੰਦਿਆਂ ਸਰਕਾਰ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਂਝ, ਕਾਂਗਰਸ ਨੇ ਸ਼ਰਤ ਰੱਖੀ ਹੈ ਕਿ ਟੀ ਵੀ ਕੇ ਫ਼ਿਰਕੂ ਤਾਕਤਾਂ ਨਾਲ ਗੱਠਜੋੜ ਨਹੀਂ ਕਰੇਗੀ। ਵਿਜੈ ਦੀ ਪਾਰਟੀ, ਵੀ ਸੀ ਕੇ ਅਤੇ ਸੀ ਪੀ ਆਈ ਤੇ ਸੀ ਪੀ ਐੱਮ ਤੋਂ ਵੀ ਹਮਾਇਤ ਲੈਣ ਦੀ ਇੱਛੁਕ ਹੈ ਪਰ ਖੱਬੇ ਪੱਖੀ ਪਾਰਟੀਆਂ ਤੇ ਆਈ ਯੂ ਐੱਮ ਐੱਲ ਨੇ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ। ਤਿੰਨੋਂ ਪਾਰਟੀਆਂ ਦੇ ਵਿਧਾਇਕਾਂ ਨੇ ਡੀ ਐੱਮ ਕੇ ਨਾਲੋਂ ਨਾਤਾ ਤੋੜਨ ਤੋਂ ਇਨਕਾਰ ਕਰ ਦਿੱਤਾ। ਵੀ ਸੀ ਕੇ ਵੱਲੋਂ ਹਮਾਇਤ ਦੇਣ ਬਾਰੇ ਭਲਕੇ ਫ਼ੈਸਲਾ ਲਿਆ ਜਾਵੇਗਾ। ਅੰਨਾ ਡੀ ਐੱਮ ਕੇ ਨੇ ਵੀ ਕਿਹਾ ਕਿ ਉਹ ਵਿਜੈ ਦੀ ਅਗਵਾਈ ਹੇਠਲੀ ਬਣਨ ਵਾਲੀ ਟੀ ਵੀ ਕੇ ਸਰਕਾਰ ਨੂੰ ਹਮਾਇਤ ਨਹੀਂ ਦੇਵੇਗੀ।

ਦੋ ਦਿਨ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਟੀ ਵੀ ਕੇ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਅਤੇ ਉਸ ਨੂੰ ਆਮ ਬਹੁਮਤ ਲਈ 10 ਹੋਰ ਸੀਟਾਂ ਦੀ ਲੋੜ ਹੈ। ਚੋਣਾਂ ’ਚ ਡੀ ਐੱਮ ਕੇ ਨੇ 59, ਅੰਨਾ ਡੀ ਐੱਮ ਕੇ ਨੇ 47, ਕਾਂਗਰਸ ਨੇ 5, ਪੀ ਐੱਮ ਕੇ ਨੇ 5, ਆਈ ਯੂ ਐੱਮ ਐੱਲ, ਸੀ ਪੀ ਆਈ, ਵੀ ਸੀ ਕੇ ਤੇ ਸੀ ਪੀ ਐੱਮ ਨੇ 2-2 ਅਤੇ ਭਾਜਪਾ, ਡੀ ਐੱਮ ਡੀ ਕੇ ਤੇ ਏ ਐੱਮ ਐੱਮ ਕੇ ਨੇ 1-1 ਸੀਟ ਜਿੱਤੀ ਹੈ।

Advertisement

ਇਸ ਦੌਰਾਨ ਕਾਂਗਰਸ ਨੇ ਵਿਜੈ ਦੀ ਪਾਰਟੀ ਟੀ ਵੀ ਕੇ (ਤਾਮਿਲਗਾ ਵੇਟਰੀ ਕੜਗਮ) ਨੂੰ ਸਰਕਾਰ ਬਣਾਉਣ ਲਈ ਹਮਾਇਤ ਦੇਣ ਦਾ ਐਲਾਨ ਕੀਤਾ। ਤਾਮਿਲ ਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ ਸੇਲਵਾਪੇਰੂੰਥਗਈ, ਵਿਧਾਇਕ ਦਲ ਦੇ ਆਗੂ ਐੱਸ ਰਾਜੇਸ਼ ਕੁਮਾਰ ਅਤੇ ਹੋਰ ਆਗੂਆਂ ਨੇ ਵਿਜੈ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਹਮਾਇਤ ਦਾ ਪੱਤਰ ਸੌਂਪਿਆ। ਤਾਮਿਲ ਨਾਡੂ ਦੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਗਿਰੀਸ਼ ਸ਼ੋਡਨਕਰ ਨੇ ਵਿਜੈ ਵੱਲੋਂ ਹਮਾਇਤ ਮੰਗੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਤਾਮਿਲ ਨਾਡੂ ਕਾਂਗਰਸ ਕਮੇਟੀ ਅਤੇ ਕਾਂਗਰਸ ਵਿਧਾਇਕ ਦਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ’ਚ ਪੂਰੀ ਹਮਾਇਤ ਦੇਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਨੇ ਬਿਆਨ ’ਚ ਕਿਹਾ ਕਿ ਤਾਮਿਲ ਨਾਡੂ ਦੇ ਲੋਕਾਂ ਖ਼ਾਸਕਰ ਨੌਜਵਾਨਾਂ ਨੇ ਧਰਮ ਨਿਰਪੱਖ, ਉਸਾਰੂ ਅਤੇ ਲੋਕ ਭਲਾਈ ਦੇ ਕੰਮ ਕਰਨ ਵਾਲੀ ਸੰਵਿਧਾਨਕ ਸਿਧਾਂਤਾਂ ’ਤੇ ਵਿਸ਼ਵਾਸ ਰੱਖਣ ਵਾਲੀ ਸਰਕਾਰ ਕਾਇਮ ਕਰਨ ਦਾ ਸਪੱਸ਼ਟ ਸੁਨੇਹਾ ਦਿੱਤਾ ਹੈ।

Advertisement

ਕਾਂਗਰਸ ਨੇ ਡੀ ਐੱਮ ਕੇ ਨਾਲੋਂ ਨਾਤਾ ਤੋੜਿਆ

ਚੇਨਈ: ਕਾਂਗਰਸ ਨੇ ਟੀ ਵੀ ਕੇ ਨੂੰ ਹਮਾਇਤ ਦੇਣ ਦੇ ਨਾਲ ਹੀ ਲੰਮੇ ਸਮੇਂ ਤੋਂ ਭਾਈਵਾਲ ਰਹੀ ਡੀ ਐੱਮ ਕੇ ਨਾਲੋਂ ਨਾਤਾ ਤੋੜ ਲਿਆ ਹੈ। ਡੀ ਐੱਮ ਕੇ ਨੇ ਕਾਂਗਰਸ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਨੇ ਪਿੱਠ ’ਚ ਛੁਰਾ ਮਾਰਿਆ ਹੈ। ਦੋਵੇਂ ਪਾਰਟੀਆਂ ਨੇ ਸਭ ਤੋਂ ਪਹਿਲਾਂ 1971 ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਹੱਥ ਮਿਲਾਇਆ ਸੀ। ਡੀ ਐੱਮ ਕੇ 2004 ਤੋਂ 2013 ਤੱਕ ਯੂ ਪੀ ਏ ਹਕੂਮਤ ਦਾ ਹਿੱਸਾ ਵੀ ਰਹੀ ਸੀ। ਸਾਲ 2016 ’ਚ ਕਾਂਗਰਸ ਨੇ ਡੀ ਐੱਮ ਕੇ ਨਾਲ ਮੁੜ ਨਾਤਾ ਜੋੜ ਲਿਆ ਸੀ।

Advertisement
×