DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਨੂੰ ਹਰਾ ਕੇ ਬਦਲਾ ਲਓ: Udhayanidhi Stalin

ਭਾਜਪਾ ਅਤੇ ਸਹਿਯੋਗੀ ਪਾਰਟੀ ਅੰਨਾ ਡੀ ਐੱਮ ਕੇ ਨੂੰ ਸੂਬੇ ’ਚ ਕੋਈ ਥਾਂ ਨਾ ਦੇਣ ਦਾ ਹੋਕਾ

  • fb
  • twitter
  • whatsapp
  • whatsapp
featured-img featured-img
ਤਿਰੂਪੁਰ ਵਿੱਚ ਡੀ ਐੱਮ ਕੇ ਉਮੀਦਵਾਰਾਂ ’ਚ ਹੱਕ ’ਚ ਚੋਣ ਪ੍ਰਚਾਰ ਕਰਦੇ ਹੋਏ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ। -ਫੋਟੋ: ਪੀਟੀਆਈ
Advertisement

ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 23 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਇਸਤੇਮਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜਵਾਬ ਦੇਣ ਲਈ ਕਰਨ, ਕਿਉਂਕਿ ਕੇਂਦਰ ਨੇ ਸੂਬੇ ਨੂੰ ਲੋੜੀਂਦੇ ਫੰਡ ਮੁਹੱਈਆ ਨਹੀਂ ਕਰਵਾਏ ਹਨ। ਲੋਕਾਂ ਨੂੰ ਭਗਵਾਂ ਪਾਰਟੀ ਅਤੇ ਉਸ ਦੀ ਸਹਿਯੋਗੀ ਪਾਰਟੀ ਅੰਨਾ ਡੀ ਐੱਮ ਕੇ ਨੂੰ ਸੂਬੇ ਵਿੱਚ ਕੋਈ ਥਾਂ ਨਾ ਦੇ ਕੇ ਬਦਲਾ ਲੈਣਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਡੀ ਐੱਮ ਕੇ ਨੂੰ ਫ਼ੈਸਲਾਕੁਨ ਫ਼ਤਵਾ ਦੇਣਾ ਚਾਹੀਦਾ ਹੈ। ਉਹ ਉਦੁਮਲਾਈਪੈਤਈ ਤੋਂ ਜੈਕੁਮਾਰ, ਪੋਲਾਚੀ ਤੋਂ ਏ ਸੁਧਾਕਰ, ਕਾਂਗੇਯਾਮ ਤੋਂ ਰਾਜ ਮੰਤਰੀ ਐੱਮ ਪੀ ਸਾਮੀਨਾਥਨ ਅਤੇ ਧਾਰਾਪੁਰਮ ਤੋਂ ਡਾ. ਇੰਦਰਾਨੀ ਦੇ ਪੱਖ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।

ਤਿਰੂਪੁਰ ਜ਼ਿਲ੍ਹੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਦੈਨਿਧੀ ਨੇ ਦਾਅਵਾ ਕੀਤਾ ਕਿ ਇਸ ਸਨਅਤੀ ਜ਼ਿਲ੍ਹੇ ਵਿੱਚ ਵਿਕਾਸ ਦੀ ਰਫ਼ਤਾਰ ਤਾਂ ਹੀ ਬਣੀ ਰਹਿ ਸਕਦੀ ਹੈ ਜੇ ਡੀ ਐੱਮ ਕੇ ਮੁੜ ਸੱਤਾ ਵਿੱਚ ਆਉਂਦੀ ਹੈ। ਉਦੈਨਿਧੀ ਨੇ ਡੀ ਐੱਮ ਕੇ ਦੀ ਅਗਵਾਈ ਵਾਲੇ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ, ‘‘ਕੀ ਭਾਜਪਾ ਸਰਕਾਰ ਨੇ ਤਾਮਿਲ ਨਾਡੂ ਨੂੰ ਫੰਡ ਜਾਂ ਪ੍ਰਾਜੈਕਟ ਦਿੱਤੇ? ਲੋਕਾਂ ਨੂੰ ਕੇਂਦਰੀ ਸਕੀਮਾਂ ਜਾਂ ਫੰਡ ਨਾ ਦੇਣ ਲਈ ਇਸ ਬਦਲਾਖ਼ੋਰੀ ਵਾਲੀ ਭਾਜਪਾ ਵਿਰੁੱਧ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਰਾ ਕੇ ਕਰਾਰਾ ਜਵਾਬ ਦਿਓ।’’

Advertisement

Advertisement
Advertisement
×