DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

S. Y. Quraishi ਦੀ ਨਵੀਂ ਕਿਤਾਬ ‘ਇੰਡੀਆ ਐਂਡ ਆਈ...’ ਰਿਲੀਜ਼

Mohan Bhagwat Remarks: ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਦਾ ਜ਼ਿਕਰ ਕੀਤਾ

  • fb
  • twitter
  • whatsapp
  • whatsapp
featured-img featured-img
ਐੱਮ ਪੀ ਕਪਿਲ ਸਿੱਬਲ, ਅਦਾਕਾਰ ਸੁਨੀਤ ਟੰਡਨ, ਬ੍ਰਾਡਕਾਸਟਰ ਰਾਜਦੀਪ ਸਰਦੇਸਾਈ ਅਤੇ ‘ਦਿ ਟ੍ਰਿਬਿਉੂਨ’ ਦੇ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਨਵੀਂ ਦਿੱਲੀ ’ਚ ਐੱਸ ਵਾਈ ਕੁਰੈਸ਼ੀ ਦੀ ਕਿਤਾਬ ‘ਇੰਡੀਆ ਐਂਡ ਆਈ’ ਰਿਲੀਜ਼ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

SY Quraishi Book: ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ ਵਾਈ ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ‘ਸੰਗਠਨ ਨੂੰ ਉਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ’ ਅਤੇ ਇੱਕ ਵਾਰ ਉਨ੍ਹਾਂ ਕਿਹਾ ਸੀ ਕਿ ਮੁਸਲਮਾਨਾਂ ਤੋਂ ਬਿਨਾਂ ‘ਹਿੰਦੂ ਰਾਸ਼ਟਰ’ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਾਬਕਾ ਸੀ ਈ ਸੀ ਨੇ ਕਿਹਾ ਕਿ ਉਹ ਸੰਘ ਮੁਖੀ ਨੂੰ ਤਿੰਨ ਵਾਰ ਮਿਲਿਆ ਹੈ ਅਤੇ ਭਾਗਵਤ ਨੇ ਉਸ ਦੌਰਾਨ ਜੋ ਕੁਝ ਸਾਂਝਾ ਕੀਤਾ ਉਹ ਬਹੁਤ ਅਹਿਮ ਸੀ।

ਕੁਰੈਸ਼ੀ ਨੇ ਆਪਣੀ ਨਵੀਂ ਕਿਤਾਬ ‘ਇੰਡੀਆ ਐਂਡ ਆਈ: ਏ ਹੰਡਰਡ ਮੈਮਰੀਜ਼, ਨੋਟ ਏ ਮੈਮਾਇਰ’ ਦੀ ਰਿਲੀਜ਼ ਮੌਕੇ ਕਿਹਾ ਕਿ ਜਦੋਂ ਹਜੂਮੀ ਕਤਲ ਸਿਖਰ ’ਤੇ ਸਨ, ਉਦੋਂ ਉਹ ਤੇ ਉਨ੍ਹਾਂ ਦੇ ਪੰਜ ਮੁਸਲਿਮ ਦੋਸਤਾਂ ਨੇ ਭਾਗਵਤ ਨੂੰ ਮਿਲਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਕਿਹਾ, ‘‘ਅਸੀਂ ਬਹੁਤ ਪ੍ਰੇਸ਼ਾਨ ਸਾਂ। ਅਸੀਂ ਆਰ ਐੱਸ ਐੱਸ ਮੁਖੀ ਨੂੰ ਮਿਲਣ ਦਾ ਫ਼ੈਸਲਾ ਕੀਤਾ ਕਿਉਂਕਿ ਸਾਡਾ ਮੰਨਣਾ ਸੀ ਕਿ ਇਸ ਫ਼ਿਰਕਾਪ੍ਰਸਤੀ ਦਾ ਸਰੋਤ ਆਰ ਐੱਸ ਐੱਸ ਹੈ।’’

Advertisement

ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਵਫ਼ਦ ਨੇ ਭਾਗਵਤ ਨਾਲ ਘੰਟੇ ਦੇ ਕਰੀਬ ਮੁਲਾਕਾਤ ਕੀਤੀ ਤੇ ਇਸ ਦੌਰਾਨ ਆਰ ਐੱਸ ਐੱਸ ਮੁਖੀ ਨੇ ਬੜੇ ਠਰੰਮੇ ਨਾਲ ਗੱਲ ਸੁਣੀ। ਇਸ ਦੌਰਾਨ ਜਦੋਂ ਉਨ੍ਹਾਂ ਸਵਾਲ ਕੀਤਾ ਕਿ ਹਿੰਦੂ ਰਾਸ਼ਟਰ ਵਿੱਚ ਮੁਸਲਮਾਨਾਂ ਦੀ ਹਾਲਤ ਕੀ ਹੋਵੇਗੀ ਤਾਂ ਭਾਗਵਤ ਨੇ ਜਵਾਬ ਦਿੱਤਾ ਕਿ ਮੁਸਲਮਾਨਾਂ ਤੋਂ ਬਿਨਾਂ ਹਿੰਦੂ ਰਾਸ਼ਟਰ ਦੀ ਕਲਪਨਾ ਨਹੀਂ ਕਰ ਸਕਦੇ। ਦਿੱਲੀ ’ਚ ਕਿਤਾਬ ਰਿਲੀਜ਼ ਮੌਕੇ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ, ਰਾਜ ਸਭਾ ਮੈਂਬਰ ਕਪਿਲ ਸਿੱਬਲ, ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਤੇ ਅਦਾਕਾਰ ਸੁਨੀਤ ਟੰਡਨ ਵੀ ਹਾਜ਼ਰ ਸਨ।

Advertisement

Advertisement
×