DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੁਵੇਂਦੂ ਸਰਕਾਰ ਨੇ ਜ਼ਮੀਨ ਖ਼ਰੀਦ ਲਈ ਨਵੀਂ ਨੀਤੀ ਐਲਾਨੀ

ਪੱਛਮੀ ਬੰਗਾਲ ਸਰਕਾਰ ਖ਼ੁਦ ਸਿੱਧੇ ਤੌਰ ’ਤੇ ਜ਼ਮੀਨ ਖ਼ਰੀਦ ਕੇ ਨਿਵੇਸ਼ਕਾਂ ਨੂੰ ਸੌਂਪੇਗੀ

  • fb
  • twitter
  • whatsapp
  • whatsapp
Advertisement

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਖ਼ੁਦ ਸਿੱਧੇ ਤੌਰ ’ਤੇ ਜ਼ਮੀਨ ਖ਼ਰੀਦੇਗੀ ਅਤੇ ਇਸ ਨੂੰ ਨਿਵੇਸ਼ਕਾਂ ਨੂੰ ਸੌਂਪੇਗੀ। ਹੁਗਲੀ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਇੱਕ ਹੌਜ਼ਰੀ ਨਿਰਮਾਣ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਅਧਿਕਾਰੀ ਨੇ ਕਿਹਾ ਕਿ ਭਾਜਪਾ ਸਰਕਾਰ ਸਿੰਗੂਰ ਜਾਂ ਨੰਦੀਗ੍ਰਾਮ ਅੰਦੋਲਨ ਵਰਗਾ ਕੋਈ ਅੰਦੋਲਨ ਨਹੀਂ ਚਾਹੁੰਦੀ ਜੋ ਜ਼ਮੀਨ ਪ੍ਰਾਪਤੀ ਦੇ ਵਿਰੁੱਧ ਹੋਵੇ। ਮੁੱਖ ਮੰਤਰੀ ਨੇ ਕਿਹਾ, ‘ਜੇਕਰ ਨਿਵੇਸ਼ਕਾਂ ਨੂੰ ਜ਼ਮੀਨ ਦੀ ਲੋੜ ਹੈ, ਤਾਂ ਸਰਕਾਰ ਸਿੱਧੀ ਜ਼ਮੀਨ ਖ਼ਰੀਦ ਨੀਤੀ ਤਹਿਤ ਇਸ ਨੂੰ ਹਾਸਲ ਕਰੇਗੀ ਅਤੇ ਉਨ੍ਹਾਂ ਨੂੰ ਸੌਂਪ ਦੇਵੇਗੀ।’ ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਣਾਲੀ ਦੀ ਵਰਤੋਂ ਪਹਿਲਾਂ ਹੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਕੀਤੀ ਜਾ ਰਹੀ ਹੈ, ਜਿਸ ਵਿੱਚ ਰੇਲਵੇ, ਬੀ ਐੱਸ ਐਫ ਅਤੇ ਹਵਾਈ ਅੱਡਿਆਂ ਦੇ ਪ੍ਰੋਜੈਕਟ ਸ਼ਾਮਲ ਹਨ।

ਪੱਛਮੀ ਬੰਗਾਲ ਦੀਆਂ ਪ੍ਰਮੁੱਖ ਵਪਾਰਕ ਜਥੇਬੰਦੀਆਂ ਨੇ ਇਸ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੀ ਪਹਿਲਕਦਮੀ ਨਾਲ ਨਿਵੇਸ਼ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਦੂਰ ਹੋਵੇਗੀ ਅਤੇ ਉਦਯੋਗਪਤੀਆਂ ਤੇ ਉੱਦਮੀਆਂ ਵਿੱਚ ਭਰੋਸਾ ਪੈਦਾ ਹੋਵੇਗਾ।

Advertisement

ਅਧਿਕਾਰੀ ਦਾ ਇਹ ਐਲਾਨ ਪਿਛਲੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ ਐੱਮ ਸੀ ਸਰਕਾਰ ਦੀ ਨੀਤੀ ਤੋਂ ਬਿਲਕੁਲ ਵੱਖਰਾ ਹੈ, ਜਿਸ ਨੇ ਸਿੰਗੂਰ ਅਤੇ ਨੰਦੀਗ੍ਰਾਮ ਅੰਦੋਲਨਾਂ ਦੇ ਮੱਦੇਨਜ਼ਰ ਪ੍ਰਾਈਵੇਟ ਉਦਯੋਗਾਂ ਲਈ ਜਬਰੀ ਜ਼ਮੀਨ ਐਕੁਆਇਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

Advertisement

ਕਲਕੱਤਾ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਨੰਤ ਸਹਾਰੀਆ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਧੇ ਤੌਰ ’ਤੇ ਜ਼ਮੀਨ ਖਰੀਦਣ ਦੀ ਇਹ ਪ੍ਰਣਾਲੀ ਸੂਬੇ ਵਿੱਚ ਨਵੇਂ ਅਤੇ ਮੌਜੂਦਾ ਨਿਵੇਸ਼ਕਾਂ, ਦੋਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੱਡੀ ਮਦਦਗਾਰ ਸਾਬਤ ਹੋਵੇਗੀ। -ਪੀਟੀਆਈ

Advertisement
×