ਸੁਸ਼ਾਂਤ-ਰੀਆ ਡਰੱਗਜ਼ ਮਾਮਲਾ: ਐੱਨਸੀਬੀ ਵੱਲੋਂ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਤੋਂ ਚਾਰ ਘੰਟਿਆਂ ਤੱਕ ਪੁੱਛ-ਪੜਤਾਲ

ਸੁਸ਼ਾਂਤ-ਰੀਆ ਡਰੱਗਜ਼ ਮਾਮਲਾ: ਐੱਨਸੀਬੀ ਵੱਲੋਂ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਤੋਂ ਚਾਰ ਘੰਟਿਆਂ ਤੱਕ ਪੁੱਛ-ਪੜਤਾਲ

ਮੁੰਬਈ, 24 ਸਤੰਬਰ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਬੌਲੀਵੁੱਡ ਤੇ ਨਸ਼ਾਖੋਰੀ ਦੇ ਕਥਿਤ ਗਠਜੋੜ ਦੀ ਕੀਤੀ ਜਾ ਰਹੀ ਜਾਂਚ ਵਿਚ ਸ਼ਾਮਲ ਹੋਣ ਲਈ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਸਵੇਰੇ ਐਨਸੀਬੀ ਗੈਸਟ ਹਾਊਸ ਪੁੱਜੀ। ਕੇਸ ਦੀ ਜਾਂਚ ਵਿਚ ਐੱਨਸੀਬੀ ਦੁਆਰਾ ਕੁਝ ਲੋਕਾਂ ਤੋਂ ਪੁੱਛ-ਪੜਤਾਲ ਦੌਰਾਨ ਖੰਬਾਟਾ ਦਾ ਨਾਮ ਸਾਹਮਣੇ ਆਇਆ। ਅਧਿਕਾਰੀ ਨੇ ਦੱਸਿਆ ਕਿ ਉਹ ਸਵੇਰੇ ਕਰੀਬ 9.30 ਵਜੇ ਦੱਖਣੀ ਮੁੰਬਈ ਦੇ ਕੋਲਾਬਾ ਸਥਿਤ ਐਨਸੀਬੀ ਗੈਸਟ ਹਾਊਸ ਵਿੱਚ ਪੁੱਜੀ ਏਜੰਸੀ ਨੇ ਉਸ ਤੋਂ ਕਰੀਬ ਚਾਰ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਖੰਬਾਟਾ ਤੋਂ ਇਲਾਵਾ ਐੱਨਸੀਬੀ ਨੇ ਅਭਿਨੇਤਰੀ ਰਕੁਲ ਪ੍ਰੀਤ ਸਿੰਘ, ‘ਟੇਲੈਂਟ ਮੈਨੇਜਰ’ ਸ਼ਰੂਤੀ ਮੋਦੀ ਨੂੰ ਸੰਮਨ ਭੇਜਿਆ ਹੈ। ਰਕੁਲ ਪ੍ਰੀਤ ਹੁਣ ਸ਼ੁਕੱਰਵਾਰ ਨੂੰ ਸਵੇਰੇ ਏਜੰਸੀ ਸਾਹਮਣੇ ਪੇਸ਼ ਹੋਵੇਗੀ। ਸਾਰਿਆ ਦੇ ਨਾਮ ਵੱਟਐਪ ਰਾਹੀਂ ਕੀਤੀ ਨਸ਼ਿਆਂ ਬਾਰੇ ਗੱਲਬਾਤ ਤੋਂ ਬਾਅਦ ਸਾਹਮਣੇ ਆਏ ਹਨ। ਸੁਸ਼ਾਂਤ ਰਾਜਪੂਤ ਮਾਮਲੇ ਦੀ ਜਾਂਚ ਦੌਰਾਨ ਨਸ਼ਿਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਐੱਨਸੀਬੀ ਸੂਤਰਾਂ ਮੁਤਾਬਕ ਰੀਆ ਨੇ ਆਪਣੇ ਬਿਆਨ ਵਿੱਚ ਅਭਿਨੇਤਰੀ ਰਕੁਲਪ੍ਰੀਤ ਸਿੰਘ ਤੇ ਸਾਰਾ ਅਲੀ ਖ਼ਾਨ ਦਾ ਜ਼ਿਕਰ ਕੀਤ ਸੀ। ਐੱਨਸੀਬੀ ਨੇ ਬੁੱਧਵਾਰ ਨੂੰ ਅਦਾਕਾਰਾन ਦੀਪਿਕਾ ਪਾਦੁਕੋਨ,ਸ਼੍ਰਧਾ ਕਪੂਰ, ਸਾਰਾ ਅਲੀ ਖ਼ਾਨ ਤੇ ਰਕੁਲਪ੍ਰੀਤ ਸਿੰਘ ਸਣੇ ਕੁੱਝ ਹੋਰਾਂ ਨੂੰ ਪੁੱਛ-ਪੜਤਾਲ ਲਈ ਸੰਮਨ ਭੇਜੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All