ਮੁੰਬਈ, 12 ਅਗਸਤ
ਬੌਲੀਵੁੱਡ ਅਦਾਕਾਰ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੀਆ ਚੱਕਰਬਰਤੀ, ਉਸ ਦੇ ਭਰਾ ਸ਼ੋਵਿਕ ਅਤੇ ਉਸ ਦੇ ਪਿਤਾ ਇੰਦਰਜੀਤ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ। ਅੱਜ ਈਡੀ ਦੇ ਚੋਟੀ ਦੇ ਸੂਤਰਾਂ ਅਨੁਸਾਰ ਏਜੰਸੀ ਨੇ ਆਪਣੀ ਪੜਤਾਲ ਲਈ ਇਨ੍ਹਾਂ ਤੋਂ ਹੋਰ ਇਲੈਕਟ੍ਰਾਨਿਕ ਯੰਤਰ ਵੀ ਲਏ ਹਨ।