ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਬਿਹਾਰ ਦੇ ਨੇਤਾਵਾਂ ਨੇ ਸੀਬੀਆਈ ਜਾਂਚ ਮੰਗੀ

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਮੁੰਬਈ/ਪਟਨਾ, 3 ਅਗਸਤ

ਮੁੰਬਈ ਪੁਲੀਸ ਦੇ ਪ੍ਰਮੁੱਖ ਪਰਮਬੀਰ ਸਿੰਘ ਨੇ ਅੱਜ ਕਿਹਾ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਬਾਈਪੋਲਰ ਡਿਸਆਡਰ ਸੀ। ਉਧਰ, ਇਸ ਮਾਮਲੇ ਦੀ ਗੂੰਜ ਬਿਹਾਰ ਵਿੱਚ ਵੀ ਸੁਣਾਈ ਦਿੱਤੀ। ਸੂਬੇ ਦੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਅਦਾਕਾਰ ਦੀ ਮੌਤ ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ। ਬਾਈਪੋਲਰ ਡਿਸਆਡਰ ਇਕ ਮਾਨਸਿਕ ਸਥਿਤੀ ਹੈ ਜਿਸ ਵਿੱਚ ਮਨ ਕਾਫ਼ੀ ਤੇਜ਼ੀ ਨਾਲ ਬਦਲਦਾ ਹੈ। ਮੁੰਬਈ ਪੁਲੀਸ ਦੇ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ ਜਾਣਕਾਰੀ ਮਿਲੀ ਹੈ ਕਿ ਅਦਾਕਾਰ ਨੂੰ ਬਾਈਪੋਲਰ ਡਿਸਆਡਰ ਸੀ ਅਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ ਅਤੇ ਉਹ ਇਸ ਦੀ ਦਵਾਈ ਲੈ ਰਹੇ ਸਨ। ਕਿਨ੍ਹਾਂ ਹਲਾਤਾਂ ਵਿੱਚ ਉਨ੍ਹਾਂ ਦੀ ਮੌਤ ਹੋਈ, ਇਹ ਸਾਡੇ ਲਈ ਜਾਂਚ ਦਾ ਵਿਸ਼ਾ ਹੈ। ’’ ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਕਿਸੇ ਵੀ ਨੇਤਾ ਦਾ ਨਾਂ ਸਾਹਮਣੇ ਨਹੀਂ ਆਇਆ ਹੈ।

ਰੀਆ ਲਾਪਤਾ ਨਹੀਂ ਹੈ, ਉਸ ਨੂੰ ਬਿਹਾਰ ਪੁਲੀਸ ਦਾ ਸੰਮਨ ਨਹੀਂ ਮਿਲਿਆ: ਮਾਨਸ਼ਿੰਦੇ

ਮੁੰਬਈ: ਅਦਾਕਾਰਾ ਰੀਆ ਚੱਕਰਵਰਤੀ ਦੇ ਵਕੀਲ ਨੇ ਸੋਮਵਾਰ ਨੂੰ ਬਿਹਾਰ ਪੁਲੀਸ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਕਿ ਉਹ ‘ਲਾਪਤਾ’ ਹੈੇ। ਉਨ੍ਹਾਂ ਕਿਹਾ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿੱਚ ਹਾਲੇ ਤਕ ਉਸ ਨੂੰ ਕੋਈ ਸੰਮਨ ਨਹੀਂ ਮਿਲਿਆ। ਬਿਹਾਰ ਪੁਲੀਸ ਨੇ ਪਿਛਲੇ ਹਫ਼ਤੇ ਰਾਜਪੂਤ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਚੱਕਰਵਰਤੀ ਖਿਲਾਫ਼ ਕੇਸ ਦਰਜ ਕੀਤਾ ਸੀ। ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਖਿਲਾਫ਼ ਐਫਆਈਆਰ ਦਰਜ ਕਰਵਾਈ ਸੀ। ਚੱਕਰਵਰਤੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘‘ ਬਿਹਾਰ ਪੁਲੀਸ ਦਾ ਇਹ ਕਹਿਣਾ ਕਿ ਚੱਕਰਵਰਤੀ ਲਾਪਤਾ ਹੈ, ਸਹੀ ਨਹੀਂ ਹੈ। ਹਾਲੇ ਤਕ ਉਸ ਨੂੰ ਬਿਹਾਰ ਪੁਲੀਸ ਦਾ ਕੋਈ ਨੋਟਿਸ ਜਾਂ ਸੰਮਨ ਨਹੀਂ ਮਿਲਿਆ ਹੈ। ’’ ਉਨ੍ਹਾਂ ਕਿਹਾ ਕਿ ਮੁੰਬਈ ਪੁਲੀਸ ਚੱਕਰਵਰਤੀ ਦਾ ਬਿਆਨ ਦਰਜ ਕਰ ਚੁੱਕੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All