DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਿਰੌਤੀ ਦੀ ਚੁਣੌਤੀ ਨਾਲ ਸਿੱਝਣ ਲਈ ਓਟਵਾ ਪੁੱਜੀ ਸਰੀ ਦੀ ਮੇਅਰ

ਪ੍ਰਧਾਨ ਮੰਤਰੀ ਦਾ ਠੋਸ ਭਰੋਸਾ ਲੈ ਕੇ ਹੀ ਮੁਡ਼ਾਂਗੀ: ਬਰੈਂਡਾ ; ਸੰਸਦ ਮੈਂਬਰਾਂ ਦੀ ਚੁੱਪ ’ਤੇ ਸਵਾਲ ਚੁੱਕੇ

  • fb
  • twitter
  • whatsapp
  • whatsapp
Advertisement

ਸਰੀ ਦੀ ਮੇਅਰ ਬਰੈਂਡਾ ਲੌਕ ਫਿਰੌਤੀ ਦੀਆਂ ਘਟਨਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਦੇਸ਼ ਦੀ ਰਾਜਧਾਨੀ ਓਟਵਾ ਪਹੁੰਚੀ ਹੈ। ਮੇਅਰ ਨੇ ਫਿਰੌਤੀ ਸਬੰਧੀ ਘਟਨਾਵਾਂ ਦੀ ਫਾਈਲ ਬਣਾਈ ਹੈ ਜੋ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਗੇ ਰੱਖੇਗੀ। ਬਰੈਂਡਾ ਨੇ ਕਿਹਾ ਕਿ ਉਹ ਫਿਰੌਤੀ ਰੁਝਾਨ ਨੂੰ ਕੌਮੀ ਸਮੱਸਿਆ ਸਮਝ ਕੇ ਹੰਗਾਮੀ ਸਥਿਤ ਐਲਾਨਣ ਦੀ ਮੰਗ ਕਰੇਗੀ। ਮੇਅਰ ਨੇ ਦ੍ਰਿੜਤਾ ਦਾ ਪ੍ਰਗਵਾਟਾ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਵੱਲੋਂ ਠੋਸ ਹੱਲ ਦਾ ਭਰੋਸਾ ਮਿਲਣ ਮਗਰੋਂ ਹੀ ਮੁੜੇਗੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸ਼ੁਰੂ ਵਿੱਚ ਹੀ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਅਜਿਹੇ ਹਾਲਾਤ ਨਾ ਹੁੰਦੇ। ਮੇਅਰ ਨੇ ਓਟਵਾ ਲਈ ਚੱਲਣ ਤੋਂ ਪਹਿਲਾਂ ਫਿਰੌਤੀ ਪੀੜਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਉਹ ਖਾਲੀ ਹੱਥ ਨਹੀਂ ਮੁੜੇਗੀ, ਭਾਵੇਂ ਉਸ ਨੂੰ ਉੱਥੇ ਕਿੰਨੇ ਵੀ ਦਿਨ ਰਹਿਣਾ ਪਵੇ। ਮੇਅਰ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਰੀ ਤੋਂ ਚੁਣੇ ਸੰਸਦ ਮੈਂਬਰਾਂ ਦੀ ਚੁੱਪ ਤੋਂ ਹੈਰਾਨ ਹੈ। ਉਨ੍ਹਾਂ ਕਿਹਾ ਕਿ ਲੋਕ ਸੰਸਦ ਮੈਂਬਰਾਂ ਨੂੰ ਇਸ ਭਰੋਸੇ ਨਾਲ ਵੋਟਾਂ ਪਾਉਂਦੇ ਹਨ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ ਪਰ ਡੇਢ-ਦੋ ਸਾਲ ਤੋਂ ਚੱਲੇ ਫਿਰੌਤੀ ਰੁਝਾਨ ਬਾਰੇ ਕਿਸੇ ਵੀ ਸੰਸਦ ਮੈਂਬਰ ਨੇ ਕੇਂਦਰ ਸਰਕਾਰ ’ਤੇ ਦਬਾਅ ਨਹੀਂ ਬਣਾਇਆ।

Advertisement
Advertisement
×