DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਾਂਕੇ ਬਿਹਾਰੀ ਮੰਦਰ ਚੜ੍ਹਾਵਾ ਘੁਟਾਲੇ 'ਤੇ Supreme Court ਸਖ਼ਤ

ਵਰਿੰਦਾਵਨ ਦੇ ਸ੍ਰੀ ਬਾਂਕੇ ਬਿਹਾਰੀ ਮੰਦਰ ’ਚ ਕਥਿਤ ਚੜ੍ਹਾਵੇ ਦੇ ਗ਼ਬਨ ਮਾਮਲੇ ’ਚ ਸੁਪਰੀਮ ਕੋਰਟ ਨੇ ਅੱਜ ਸਖ਼ਤ ਰੁਖ਼ ਅਪਣਾਉਂਦਿਆਂ ਨਿਰਦੇਸ਼ ਦਿੱਤਾ ਕਿ ਇੱਕ-ਇੱਕ ਪੈਸਾ ਦਾਨ ਪੇਟੀਆਂ ਜਾਂ ਮੰਦਰ ਦੇ ਔਨਲਾਈਨ ਖਜ਼ਾਨੇ ’ਚ ਜਮ੍ਹਾਂ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਦੇ...

  • fb
  • twitter
  • whatsapp
  • whatsapp
Advertisement

ਵਰਿੰਦਾਵਨ ਦੇ ਸ੍ਰੀ ਬਾਂਕੇ ਬਿਹਾਰੀ ਮੰਦਰ ’ਚ ਕਥਿਤ ਚੜ੍ਹਾਵੇ ਦੇ ਗ਼ਬਨ ਮਾਮਲੇ ’ਚ ਸੁਪਰੀਮ ਕੋਰਟ ਨੇ ਅੱਜ ਸਖ਼ਤ ਰੁਖ਼ ਅਪਣਾਉਂਦਿਆਂ ਨਿਰਦੇਸ਼ ਦਿੱਤਾ ਕਿ ਇੱਕ-ਇੱਕ ਪੈਸਾ ਦਾਨ ਪੇਟੀਆਂ ਜਾਂ ਮੰਦਰ ਦੇ ਔਨਲਾਈਨ ਖਜ਼ਾਨੇ ’ਚ ਜਮ੍ਹਾਂ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੌਇਮਾਲਿਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਮੰਦਰ ਦੇ ਕੰਮਕਾਜ ਦੀ ਨਿਰਗਾਨੀ ਕਰ ਰਹੀ ਉੱਚ ਪੱਧਰੀ ਕਮੇਟੀ ਦੀ ਸਥਿਤੀ ਰਿਪੋਰਟ ’ਤੇ ਸੀਨੀਅਰ ਵਕੀਲ ਮਨਿੰਦਰ ਸਿੰਘ ਦੀਆਂ ਦਲੀਲਾਂ ’ਤੇ ਗੌਰ ਕੀਤਾ ਹੈ। ਉਨ੍ਹਾਂ ਤਸਵੀਰਾਂ ਅਦਾਲਤ ਸਾਹਮਣੇ ਰਖਦਿਆਂ ਕਿਹਾ ਕਿ ਬਹੁਤ ਗੰਭੀਰ ਸਮੱਸਿਆਵਾਂ ਹਨ ਅਤੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਇੱਕ ਵੀਡੀਓ ਹੈ। ਤਿੰਨ ਜਣੇ ਰਵਾਇਤੀ ਦਾਨ ਪੇਟੀ ਸਾਹਮਣੇ ਖੜ੍ਹੇ ਹਨ ਅਤੇ ਸ਼ਰਧਾਲੂਆਂ ਤੋਂ ਪੈਸੇ ਲੈ ਕੇ ਆਪਣੀਆਂ ਪੌਲੀਥੀਨ ਦੀਆਂ ਥੈਲੀਆਂ ’ਚ ਪਾ ਰਹੇ ਹਨ।’’ ਇਸ ਦਲੀਲ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਬੈਂਚ ਨੇ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਦਾਨ ਦਾ ਇੱਕ-ਇੱਕ ਪੈਸਾ ਮੰਦਰ ਦੀਆਂ ਦਾਨ ਪੇਟੀਆਂ ਜਾਂ ਔਨਲਾਈਨ ਖ਼ਜ਼ਾਨੇ ’ਚ ਜਮ੍ਹਾਂ ਹੋਣਾ ਚਾਹੀਦਾ ਹੈ।’’

Advertisement
Advertisement
×