DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਲੀਆਂ ’ਚੋਂ ਹਰ ਕੁੱਤੇ ਨੂੰ ਹਟਾਉਣ ਦਾ ਨਿਰਦੇਸ਼ ਨਹੀਂ ਦਿੱਤਾ: ਸੁਪਰੀਮ ਕੋਰਟ

ਨਿਰਦੇਸ਼ ਕੁੱਤਿਆਂ ਨਾਲ ਨਿਯਮਾਂ ਅਨੁਸਾਰ ਵਿਵਹਾਰ ਕਰਨ ਸਬੰਧੀ ਹੋਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਸੁਪਰੀਮ ਕੋਰਟ ਦੀ ਫਾਈਲ ਫੋਟੋ।
Advertisement

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਸ ਨੇ ਗਲੀਆਂ ਵਿੱਚੋਂ ਹਰ ਕੁੱਤੇ ਨੂੰ ਹਟਾਉਣ ਦਾ ਨਿਰਦੇਸ਼ ਨਹੀਂ ਦਿੱਤਾ ਅਤੇ ਨਿਰਦੇਸ਼ ਸਿਰਫ਼ ਅਵਾਰਾ ਕੁੱਤਿਆਂ ਨਾਲ ਐਨੀਮਲ ਬਰਥ ਕੰਟਰੋਲ (ਏ ਬੀ ਸੀ) ਨਿਯਮਾਂ ਅਨੁਸਾਰ ਵਿਵਹਾਰ ਕਰਨ ਲਈ ਸੀ। ਅਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਦਲੀਲਾਂ ਸੁਣਦਿਆਂ ਦੇਸ਼ ਦੀ ਸਿਖ਼ਰਲੀ ਅਦਾਲਤ ਨੇ ਟਿੱਪਣੀ ਕੀਤੀ ਕਿ ਇੱਕ ਕੁੱਤਾ ਉਨ੍ਹਾਂ ਲੋਕਾਂ ਨੂੰ ਸੁੰਘ ਸਕਦਾ ਹੈ, ਜੋ ਉਨ੍ਹਾਂ ਤੋਂ ਡਰਦੇ ਹਨ ਜਾਂ ਪਹਿਲਾਂ ਹੀ ਕਿਸੇ ਕੁੱਤੇ ਦੇ ਵੱਢੇ ਹੋਏ ਹਨ। ਉਹ ਅਜਿਹੇ ਵਿਅਕਤੀਆਂ ’ਤੇ ਹਮਲਾ ਕਰਦੇ ਹਨ। ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐੱਨ ਵੀ ਅੰਜਾਰੀਆ ਦਾ ਤਿੰਨ ਮੈਂਬਰੀ ਵਿਸ਼ੇਸ਼ ਬੈਂਚ ਉਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ, ਜਿਨ੍ਹਾਂ ਵਿੱਚ ਕੁੱਤਾ ਪ੍ਰੇਮੀਆਂ ਵੱਲੋਂ ਪਿਛਲੇ ਹੁਕਮਾਂ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਦੂਜੀਆਂ ਪਟੀਸ਼ਨਾਂ ਵਿੱਚ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਮੰਗ ਕੀਤੀ ਗਈ ਸੀ। ਜਸਟਿਸ ਮਹਿਤਾ ਨੇ ਟਿੱਪਣੀ ਕੀਤੀ, ‘‘ਅਸੀਂ ਗਲੀਆਂ ਵਿੱਚੋਂ ਹਰ ਕੁੱਤੇ ਨੂੰ ਹਟਾਉਣ ਦਾ ਨਿਰਦੇਸ਼ ਨਹੀਂ ਦਿੱਤਾ ਹੈ। ਨਿਰਦੇਸ਼ ਉਨ੍ਹਾਂ ਨਾਲ ਨਿਯਮਾਂ ਅਨੁਸਾਰ ਵਿਵਹਾਰ ਕਰਨ ਦਾ ਹੈ।’’

ਬੈਂਚ ਨੇ ਸੀਨੀਅਰ ਵਕੀਲਾਂ ਸੀ ਯੂ ਸਿੰਘ, ਕ੍ਰਿਸ਼ਨਨ ਵੇਣੂਗੋਪਾਲ, ਧਰੁਵ ਮਹਿਤਾ, ਗੋਪਾਲ ਸ਼ੰਕਰਨਾਰਾਇਣਨ, ਸ਼ਿਆਮ ਦੀਵਾਨ, ਸਿਧਾਰਥ ਲੂਥਰਾ ਅਤੇ ਕਰੁਨਾ ਨੰਦੀ ਸਣੇ ਕਈ ਵਕੀਲਾਂ ਦੀਆਂ ਦਲੀਲਾਂ ਸੁਣੀਆਂ।

Advertisement

Advertisement
Advertisement
×