ਸੁਜੌਏ ਲਾਲ ਥਾਓਸੇਨ ਸੀਆਰਪੀਐੱਫ ਤੇ ਅਨੀਸ਼ ਦਿਆਲ ਸਿੰਘ ਆਈਟੀਬੀਪੀ ਦੇ ਡਾਇਰਕੈਟਰ ਜਨਰਲ ਨਿਯੁਕਤ : The Tribune India

ਸੁਜੌਏ ਲਾਲ ਥਾਓਸੇਨ ਸੀਆਰਪੀਐੱਫ ਤੇ ਅਨੀਸ਼ ਦਿਆਲ ਸਿੰਘ ਆਈਟੀਬੀਪੀ ਦੇ ਡਾਇਰਕੈਟਰ ਜਨਰਲ ਨਿਯੁਕਤ

ਸੁਜੌਏ ਲਾਲ ਥਾਓਸੇਨ ਸੀਆਰਪੀਐੱਫ ਤੇ ਅਨੀਸ਼ ਦਿਆਲ ਸਿੰਘ ਆਈਟੀਬੀਪੀ ਦੇ ਡਾਇਰਕੈਟਰ ਜਨਰਲ ਨਿਯੁਕਤ

ਵੀਂ ਦਿੱਲੀ, 1 ਅਕਤੂਬਰ

ਸੀਨੀਅਰ ਆਈਪੀਐੱਸ ਅਧਿਕਾਰੀਆਂ ਸੁਜੌਏ ਲਾਲ ਥਾਓਸੇਨ ਅਤੇ ਅਨੀਸ਼ ਦਿਆਲ ਸਿੰਘ ਨੂੰ ਕ੍ਰਮਵਾਰ ਸੀਆਰਪੀਐੱਫ ਤੇ ਆਈਟੀਬੀਪੀ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਜਾਰੀ ਇੱਕ ਸਰਕਾਰੀ ਹੁਕਮ ਵਿੱਚ ਦਿੱਤੀ ਗਈ। ਮੱਧ ਪ੍ਰਦੇਸ਼ ਕਾਡਰ ਦੇ 1988 ਦੇ ਬੈਚ ਦੇ ਅਧਿਕਾਰੀ ਥਾਓਸੇਨ ਇਸ ਸਮੇਂ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੇ ਡਾਇਰੈਕਟਰ ਜਨਰਲ ਹਨ ਤੇ ਉਨ੍ਹਾਂ ਕੋਲ ਆਈਟੀਬੀਪੀ ਦਾ ਵਾਧੂ ਕਾਰਜਭਾਰ ਹੈ। ਜਦਕਿ ਮਨੀਪੁਰ ਦੇ 1988 ਬੈਚ ਦੇ ਆਈਪੀਐੱਸ ਅਧਿਕਾਰੀ ਅਨੀਸ਼ ਦਿਆਲ ਸਿੰਘ ਇਸੇ ਸਮੇਂ ਇੰਟੈਲੀਜੈਂਸ ਬਿਊਰੋ ਦੇ ਸਪੈਸ਼ਲ ਡਾਇਰੈਕਟਰ ਵਜੋਂ ਸੇੇਵਾਵਾਂ ਨਿਭਾਅ ਰਹੇ ਹਨ। ਦੱਸਣਯੋਗ ਹੈ ਸੀਆਰਪੀਐੱਫ ਡਾਇਰੈਕਟਰ ਜਨਰਲ ਦਾ ਅਹੁਦਾ ਸ਼ੁੱਕਰਵਾਰ ਨੂੰ ਆਈਪੀਐੈੱਸ ਅਧਿਕਾਰੀ ਕੁਲਦੀਪ ਸਿੰਘ ਦੇ ਸੇਵਾਮੁਕਤ ਹੋਣ ਕਾਰਨ ਖਾਲੀ ਹੋਇਆ ਹੈ। ਉਕਤ ਨਿਯੁਕਤੀਆਂ ਦੇ ਹੁਕਮ ਪ੍ਰਸੋਨਲ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ।  -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All