DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sugar Shortage: ਭਾਰਤ ਦੀ ਖੰਡ ਘਾਟ ਪੂਰੀ ਕਰਨ ਲਈ ਆਸਟਰੇਲੀਆ ਬਣ ਸਕਦਾ ਹੈ ਵੱਡਾ ਵਿਕਲਪ! 

Sugar Demand: ਆਸਟਰੇਲੀਆ ਆਪਣੀ ਕੁੱਲ ਖੰਡ ਪੈਦਾਵਾਰ ਦਾ ਲਗਭਗ 85 ਫ਼ੀਸਦੀ ਵਿਦੇਸ਼ੀ ਬਾਜ਼ਾਰਾਂ ਨੂੰ ਨਿਰਯਾਤ ਕਰਦਾ ਹੈ

  • fb
  • twitter
  • whatsapp
  • whatsapp
Advertisement
ਭਾਰਤ ਵਿੱਚ ਖੰਡ ਦੀ ਵਧ ਰਹੀ ਮੰਗ ਅਤੇ ਤਿਉਹਾਰੀ ਸੀਜ਼ਨ ਦੌਰਾਨ ਪੈਦਾ ਹੋਈ ਘਾਟ ਨੂੰ ਆਸਟਰੇਲੀਆ ਆਸਾਨੀ ਨਾਲ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਆਸਟਰੇਲੀਅਨ ਖੰਡ ਭਾਰਤ ਨੂੰ ਪ੍ਰਤੀ ਕੁਇੰਟਲ ਕਰੀਬ 3500 ਰੁਪਏ ਤੋਂ ਵੀ ਘੱਟ ਕੀਮਤ ਵਿੱਚ ਮਿਲ ਸਕਦੀ ਹੈ। ਆਸਟਰੇਲੀਆ ਵਿੱਚ ਭਾਰਤੀ ਖੁਰਾਕੀ ਵਸਤਾਂ ਦੇ ਕਾਰੋਬਾਰੀ ਵਰੁਣ ਗੁਪਤਾ ਮੁਤਾਬਕ ਭਾਰਤ ਖੁਦ ਵੀ ਲੰਮੇ ਸਮੇਂ ਤੋਂ ਹੋਰਨਾਂ ਦੇਸ਼ਾਂ ਨੂੰ ਖੰਡ ਵੇਚਦਾ ਰਿਹਾ ਹੈ, ਪਰ ਤਿਉਹਾਰਾਂ ਅਤੇ ਘਰੇਲੂ ਮੰਗ ਵਧਣ ਕਾਰਨ ਹੁਣ ਸਪਲਾਈ ਉੱਤੇ ਦਬਾਅ ਬਣਿਆ ਹੈ।
ਆਸਟਰੇਲੀਆ ਆਪਣੀ ਕੁੱਲ ਖੰਡ ਪੈਦਾਵਾਰ ਦਾ ਲਗਭਗ 85 ਫ਼ੀਸਦੀ ਦੱਖਣੀ ਕੋਰੀਆ, ਇੰਡੋਨੇਸ਼ੀਆ, ਜਪਾਨ ਅਤੇ ਮਲੇਸ਼ੀਆ ਵਰਗੇ ਬਾਜ਼ਾਰਾਂ ਨੂੰ ਨਿਰਯਾਤ ਕਰਦਾ ਹੈ। ਇਸ ਕਰਕੇ ਭਾਰਤ ਲਈ ਆਸਟਰੇਲੀਆ ਇੱਕ ਨੇੜਲਾ ਅਤੇ ਵੱਡੀ ਸਮਰੱਥਾ ਵਾਲਾ ਵਿਕਲਪ ਬਣ ਸਕਦਾ ਹੈ।
ਹਾਲਾਂਕਿ ਦਸੰਬਰ 2022 ਵਿੱਚ ਲਾਗੂ ਹੋਏ ਭਾਰਤ-ਆਸਟਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਵਿੱਚ ਖੰਡ ਨੂੰ ਮੁਕਤ ਵਪਾਰ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਹੁਣ ਦੋਵੇਂ ਦੇਸ਼ ਸਮਝੌਤੇ ਨੂੰ ਹੋਰ ਵਸਤੂਆਂ ਤੱਕ ਵਧਾਉਣ ਬਾਰੇ ਵਿਚਾਰ ਕਰ ਰਹੇ ਹਨ। ਭਾਰਤ ਨੇ ਡੇਅਰੀ, ਦੁੱਧ, ਪਨੀਰ, ਦਹੀਂ, ਖੰਡ, ਮਸਾਲੇ, ਖਾਣ ਵਾਲੇ ਤੇਲ, ਪਿਆਜ਼ ਅਤੇ ਰਬੜ ਸਮੇਤ ਕਈ ਉਤਪਾਦਾਂ ਨੂੰ ‘ਸੰਵੇਦਨਸ਼ੀਲ’ ਮੰਨਿਆ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਵਸਤੂਆਂ ਉੱਤੇ ਆਸਟਰੇਲੀਆ ਨੂੰ ਵੱਡੀ ਟੈਰਿਫ ਰਿਆਇਤ ਦੇਣ ਲਈ ਭਾਰਤ ਅਜੇ ਤਿਆਰ ਨਹੀਂ।
Advertisement
×