DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਿਉਹਾਰੀ ਸੀਜ਼ਨ ’ਚ ਖੰਡ ਮਹਿੰਗੀ ਹੋਈ; ਮਹੀਨੇ ’ਚ 4 ਰੁਪਏ ਕਿਲੋ ਵਧੇ ਭਾਅ

ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪਿਛਲੇ ਇੱਕ ਮਹੀਨੇ ਦੌਰਾਨ ਪਰਚੂਨ ਅਤੇ ਥੋਕ ਬਾਜ਼ਾਰ ਵਿੱਚ ਖੰਡ 4 ਰੁਪਏ ਪ੍ਰਤੀ ਕਿਲੋ ਤੋਂ ਵੱਧ ਮਹਿੰਗੀ ਹੋਈ ਹੈ। ਖ਼ਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਅਨੁਸਾਰ ਖੰਡ ਦਾ ਔਸਤ ਪਰਚੂਨ ਭਾਅ 59.50 ਰੁਪਏ...

  • fb
  • twitter
  • whatsapp
  • whatsapp
Advertisement

ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪਿਛਲੇ ਇੱਕ ਮਹੀਨੇ ਦੌਰਾਨ ਪਰਚੂਨ ਅਤੇ ਥੋਕ ਬਾਜ਼ਾਰ ਵਿੱਚ ਖੰਡ 4 ਰੁਪਏ ਪ੍ਰਤੀ ਕਿਲੋ ਤੋਂ ਵੱਧ ਮਹਿੰਗੀ ਹੋਈ ਹੈ। ਖ਼ਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਅਨੁਸਾਰ ਖੰਡ ਦਾ ਔਸਤ ਪਰਚੂਨ ਭਾਅ 59.50 ਰੁਪਏ ਅਤੇ ਥੋਕ ਭਾਅ 55.40 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇੱਕ ਸਾਲ ਵਿੱਚ ਕੀਮਤਾਂ 12 ਤੋਂ 13 ਰੁਪਏ ਪ੍ਰਤੀ ਕਿਲੋ ਵਧੀਆਂ ਹਨ। ਮਹਾਨਗਰਾਂ ਵਿੱਚ ਕੋਲਕਾਤਾ ਸਭ ਤੋਂ ਮਹਿੰਗਾ ਰਿਹਾ, ਜਿੱਥੇ 3 ਨਵੰਬਰ ਨੂੰ ਖੰਡ 65 ਰੁਪਏ ਪ੍ਰਤੀ ਕਿਲੋ ਵਿਕੀ। ਦਿੱਲੀ ਵਿੱਚ ਭਾਅ 64 ਰੁਪਏ ਅਤੇ ਮੁੰਬਈ ਵਿੱਚ 61 ਰੁਪਏ ਪ੍ਰਤੀ ਕਿਲੋ ਰਿਹਾ। ਕੀਮਤਾਂ ਵਧਣ ਦਾ ਮੁੱਖ ਕਾਰਨ ਸਾਲ 2025-26 ਵਿੱਚ ਉਮੀਦ ਨਾਲੋਂ ਘੱਟ ਖੰਡ ਪੈਦਾਵਾਰ ਨੂੰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਿਉਹਾਰੀ ਮੰਗ, ਫ਼ਸਲਾਂ ਦਾ ਨੁਕਸਾਨ, ਕੌਮਾਂਤਰੀ ਬਾਜ਼ਾਰ ਵਿੱਚ ਘੱਟ ਸਪਲਾਈ ਅਤੇ ਜਮ੍ਹਾਂਖ਼ੋਰੀ ਕਾਰਨ ਕੀਮਤਾਂ ’ਤੇ ਦਬਾਅ ਵਧਿਆ ਹੈ। ਸਰਕਾਰ ਨੇ ਭੰਡਾਰਨ ਦੀ ਹੱਦ ਤੈਅ ਕਰਨ, ਦਰਾਮਦ ਨਿਗਰਾਨੀ ਵਧਾਉਣ ਅਤੇ ਗੰਨੇ ਦੀ ਪਿੜਾਈ ਛੇਤੀ ਸ਼ੁਰੂ ਕਰਨ ਵਰਗੇ ਕਦਮ ਚੁੱਕੇ ਹਨ।

ਸਾਲ 2026-27 ਸੀਜ਼ਨ ਵਿੱਚ 30 ਅਕਤੂਬਰ ਤੱਕ 152 ਮਿੱਲਾਂ ਨੇ 8.45 ਲੱਖ ਟਨ ਖੰਡ ਦੀ ਪੈਦਾਵਾਰ ਕੀਤੀ ਹੈ। ਪਿੜਾਈ ਦਾ ਸੀਜ਼ਨ ਅੱਠ ਅਕਤੂਬਰ ਤੋਂ ਸ਼ੁਰੂ ਹੋਇਆ ਸੀ। -ਪੀਟੀਆਈ

Advertisement

Advertisement
Advertisement
×