ਸ੍ਰੀਨਗਰ ਵਿੱਚ ਅਤਿਵਾਦੀ ਨੇ ਸਬ-ਇੰਸਪੈਕਟਰ ਨੂੰ ਗੋਲੀ ਮਾਰੀ

ਸ੍ਰੀਨਗਰ ਵਿੱਚ ਅਤਿਵਾਦੀ ਨੇ ਸਬ-ਇੰਸਪੈਕਟਰ ਨੂੰ ਗੋਲੀ ਮਾਰੀ

ਸਬ-ਇੰਸਪੈਕਟਰ ’ਤੇ ਹਮਲੇ ਤੋਂ ਬਾਅਦ ਸ੍ਰੀਨਗਰ ਵਿਚ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਸੁਰੱਖਿਆ ਕਰਮੀ। -ਫੋਟੋ: ਪੀਟੀਆਈ

ਸ੍ਰੀਨਗਰ, 12 ਸਤੰਬਰ

ਸ਼ਹਿਰ ਦੇ ਖ਼ਨਿਆਰ ਇਲਾਕੇ ਵਿੱਚ ਦਹਿਸ਼ਤਗਰਦ ਨੇ ਅੱਜ ਇਕ ਪੁਲੀਸ ਸਬ-ਇੰਸਪੈਕਟਰ ਨੂੰ ਬਹੁਤ ਨੇੜਿਓਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦ ਨੇ ਪੁਲੀਸ ਅਧਿਕਾਰੀ ’ਤੇ ਪਿੱਛਿਓਂ ਗੋਲੀਆਂ ਚਲਾਈਆਂ। ਜ਼ਖ਼ਮੀ ਨੂੰ ਫੌਰੀ ਸੌਰਾ ਦੇ ਸਰਕਾਰੀ ਹਸਪਤਾਲ (ਸਕਿਮਸ) ਵਿੱਚ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਅਧਿਕਾਰੀ ’ਤੇ ਹਮਲਾ ਬਾਅਦ ਦੁਪਹਿਰ 1:35 ਵਜੇ ਦੇ ਕਰੀਬ ਹੋਇਆ। ਪੀੜਤ ਪੁਲੀਸ ਅਧਿਕਾਰੀ ਦੀ ਪਛਾਣ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਅਰਸ਼ਦ ਅਹਿਮਦ ਮੀਰ ਵਜੋਂ ਦੱਸੀ ਗਈ ਹੈ, ਜੋ ਖਨਿਆਰ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਸੀ। ਮੀਰ ਪਿੱਛੋਂ ਕੁਪਵਾੜਾ ਜ਼ਿਲ੍ਹੇ ਨਾਲ ਸਬੰਧਤ ਸੀ। ਉਂਜ ਹਮਲੇ ਦੀ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਇਕ ਦਹਿਸ਼ਤਗਰਦ ਖ਼ਨਿਆਰ ਦੇ ਬਾਜ਼ਾਰ ਵਿੱਚ ਪੁਲੀਸ ਅਧਿਕਾਰੀ ’ਤੇ ਪਿੱਛੋਂ ਦੋ ਵਾਰ ਗੋਲੀ ਚਲਾਉਂਦਾ ਨਜ਼ਰ ਆ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਮਲਾਵਰ ਦੀ ਪੈੜ ਨੱਪਣ ਲਈ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ।

ਉਧਰ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ, ‘‘ਸਬ-ਇੰਸਪੈਕਟਰ ਅਰਸ਼ਦ ਅਹਿਮਦ ਮੀਰ ਦੀ ਹੱਤਿਆ ਕਰਨ ਵਾਲੇ ਦਹਿਸ਼ਤਗਰਦ ਦੀ ਪਛਾਣ ਹੋ ਗਈ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰਕੇ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।’’ ਡੀਜੀਪੀ ਨੇ ਕਿਹਾ, ‘ਅਸੀਂ ਇਕ ਦਲੇਰ ਅਫ਼ਸਰ ਜਦੋਂਕਿ ਪਰਿਵਾਰ ਨੇ ਆਪਣੇ ਪੁੱਤ ਨੂੰ ਗੁਆ ਲਿਆ ਹੈ।’ ਪੁਲੀਸ ਵੱਲੋਂ ਕਈ ਅਤਿਵਾਦੀ ਮੌਡਿਊਲਾਂ ਨੂੰ ਖ਼ਤਮ ਕਰਨ ਦੇ ਦਾਅਵਿਆਂ ਦਰਮਿਆਨ ਸ੍ਰੀਨਗਰ ਸ਼ਹਿਰ ਵਿੱਚ ਹੋਇਆ ਇਹ ਤੀਜਾ ਦਹਿਸ਼ਤੀ ਹਮਲਾ ਹੈ।

ਇਸ ਦੌਰਾਨ ਜੰਮੂ ਤੇ ਕਸ਼ਮੀਰ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੁਲੀਸ ਸਬ-ਇੰਸਪੈਕਟਰ ’ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਅਤੇ ਜੰਮੂ ਤੇ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ‘ਅਪਨੀ’ ਪਾਰਟੀ ਦੇ ਪ੍ਰਧਾਨ ਅਲਤਾਫ਼ ਬੁਖਾਰੀ ਨੇ ਵੱਖੋ-ਵੱਖਰੇ ਟਵੀਟ ਕਰਕੇ ਸਬ-ਇੰਸਪੈਕਟਰ ਦੀ ਮੌਤ ’ਤੇ ਦੁੱਖ਼ ਦਾ ਇਜ਼ਹਾਰ ਕਰਦਿਆਂ ਦਿਨ-ਦਿਹਾੜੇ ਹੋਈ ਹੱਤਿਆ ਦੀ ਨਿਖੇਧੀ ਕੀਤੀ ਹੈ। -ਪੀਟੀਆਈ/ਆਈਏਐੱਨਐੱਸ

ਰਾਜੌਰੀ ’ਚ ਮੁਕਾਬਲੇ ਦੌਰਾਨ ਦਹਿਸ਼ਤਗਰਦ ਹਲਾਕ

ਜੰਮੂ: ਜੰਮੂ ਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਡੋਰੀਮਾਲ ਦੇ ਜੰਗਲਾਂ ਵਿੱਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਅਣਪਛਾਤੇ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਹੈ। ਆਖਰੀ ਖ਼ਬਰਾਂ ਮਿਲਣ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਸੀ। ਜਾਣਕਾਰੀ ਅਨੁਸਾਰ ਭਾਰਤੀ ਫੌਜ ਨੇ ਅੱਜ ਸਵੇਰੇ ਸਥਾਨਕ ਪੁਲੀਸ ਨਾਲ ਮਿਲ ਕੇ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਖੇਤਰ ਵਿੱਚ ਬਾਰੋਟ ਗਲੀ ਨਜ਼ਦੀਕ ਡੋਰੀ ਮਾਲ ਦੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਉਥੇ ਲੁਕੇ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੂਤਰਾਂ ਮੁਤਾਬਕ ਸੁਰੱਖਿਆ ਦਸਤਿਆਂ ਨੇ ਦੋ ਤੋਂ ਤਿੰਨ ਅਤਿਵਾਦੀਆਂ ਨੂੰ ਘੇਰਾ ਪਾਇਆ ਹੋਇਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All