DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦਿਆਰਥੀਆਂ ਦੇ ‘ਫ਼ਿਕਰ ਤੇ ਸਰੋਕਾਰ’ ਵਾਜਬ: Murli Manohar Joshi

ਸਾਬਕਾ ਭਾਜਪਾ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਣ ਦੀ ਕੀਤੀ ਨਿਖੇਧੀ; ਕ੍ਰਿਕਟਰ Shubman Gill ਵੱਲੋਂ ਵਿਦਿਆਰਥੀ ਹਿੱਤ ਸਭ ਤੋਂ ਅੱਗੇ ਰੱਖਣ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਮੁਰਲੀ ਮਨੋਹਰ ਜੋਸ਼ੀ
Advertisement
ਬਜ਼ੁਰਗ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਵੀਰਵਾਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਹੱਕ ’ਚ ਨਿੱਤਰਦਿਆਂ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਬਾਰੇ ਉਨ੍ਹਾਂ ਦੇ ‘ਫ਼ਿਕਰ ਤੇ ਸਰੋਕਾਰ’ ਵਾਜਬ ਹਨ। ਸਾਬਕਾ ਭਾਜਪਾ ਪ੍ਰਧਾਨ ਨੇ ਪੁਲੀਸ ਵੱਲੋਂ ਅੰਦੋਲਨਕਾਰੀਆਂ ’ਤੇ ਡਾਂਗਾਂ ਵਰ੍ਹਾਉਣ ਦੀ ਨੁਕਤਾਚੀਨੀ ਕੀਤੀ ਤੇ ਇਸ ਨੂੰ ‘ਬੇਰਹਿਮ’ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਤਾਕਤ ਦੀ ਅਜਿਹੀ ਵਰਤੋਂ ਭਾਰਤੀ ਸਮਾਜ ਦੇ ਵੱਡੇ ਵਰਗ ਨੂੰ ਵਿਕਸਤ ਭਾਰਤ ਦੇ ਕੌਮੀ ਟੀਚੇ ਤੋਂ ਦੂਰ ਕਰ ਦੇਵੇਗੀ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ‘ਹਮਦਰਦੀ’ ਅਤੇ ‘ਸਥਾਈ ਹੱਲ ਲੱਭਣ ਦੀ ਇੱਛਾ’ ਨਾਲ ਸੁਲਝਾਇਆ ਜਾਵੇ।

Advertisement

ਉੱਧਰ ਭਾਰਤ ਦੇ ਟੈਸਟ ਤੇ ਇਕ ਰੋਜ਼ਾ ਕਪਤਾਨ ਸ਼ੁਭਮਨ ਗਿੱਲ ਨੇ ਪੇਪਰ ਲੀਕ ਵਿਰੁੱਧ ਚੱਲ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਮਦਰਦੀ, ਆਪਸੀ ਸਤਿਕਾਰ ਅਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਸਭ ਤੋਂ ਅੱਗੇ ਰੱਖਣ ਦੀ ਅਪੀਲ ਕੀਤੀ ਹੈ। ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ਕੀਤੇ ਸੁਨੇਹੇ ਵਿੱਚ ਗਿੱਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਸਿੱਖਣ, ਸੁਪਨੇ ਦੇਖਣ ਅਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਦੇ ਹਰ ਮੌਕੇ ਦੀ ਹੱਕਦਾਰ ਹੈ। ਕ੍ਰਿਕਟਰ ਨੇ ਲਿਖਿਆ, ‘‘ਨੌਜਵਾਨ ਭਾਰਤੀ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਸਾਡੀ ਪੀੜ੍ਹੀ ਸਿੱਖਣ, ਸੁਪਨੇ ਦੇਖਣ ਅਤੇ ਭਵਿੱਖ ਨੂੰ ਆਕਾਰ ਦੇਣ ਦੇ ਹਰ ਮੌਕੇ ਦੀ ਹੱਕਦਾਰ ਹੈ ਜਿਸ ਦੀ ਅਸੀਂ ਸਾਰੇ ਇੱਛਾ ਰੱਖਦੇ ਹਾਂ।’’ ਗਿੱਲ ਨੇ ਕਿਹਾ ਕਿ ਉਹ ਹਰ ਉਸ ਨੌਜਵਾਨ ਦਾ ਸਤਿਕਾਰ ਕਰਦਾ ਹੈ ਜਿਸ ਨੇ ਦੇਸ਼ ਭਰ ਵਿੱਚ ਸ਼ਾਂਤੀਪੂਰਨ ਢੰਗ ਨਾਲ ਆਪਣੇ ਵਿਚਾਰ ਰੱਖਣ ਦੀ ਚੋਣ ਕੀਤੀ।

Advertisement

Advertisement
×