DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਸਾਮ ’ਚ 5.1 ਤੀਬਰਤਾ ਦਾ ਜ਼ਬਰਦਸਤ ਭੂਚਾਲ; ਦੋ ਲੋਕ ਜ਼ਖਮੀ

ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ; ਕਈ ਘਰਾਂ ਵਿੱਚ ਆਈਆਂ ਤਰੇੜਾਂ

  • fb
  • twitter
  • whatsapp
  • whatsapp
featured-img featured-img
Earthquake ਸੰਕੇਤਕ ਤਸਵੀਰ।
Advertisement

ਅੱਜ ਤੜਕੇ ਮੱਧ ਅਸਾਮ ਵਿੱਚ 5.1 ਤੀਬਰਤਾ ਦੇ ਭੂਚਾਲ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਅਨੁਸਾਰ ਇਹ ਭੂਚਾਲ ਸਵੇਰੇ 4:17 ਵਜੇ ਆਇਆ, ਜਿਸਦਾ ਕੇਂਦਰ ਮੋਰੀਗਾਂਓ ਜ਼ਿਲ੍ਹੇ ਵਿੱਚ ਜ਼ਮੀਨ ਤੋਂ 50 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।

ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ ਵੱਲ ਭੱਜਣ ਲੱਗੇ।

Advertisement

ਇਸ ਭੱਜ-ਦੌੜ ਦੌਰਾਨ ਮੋਰੀਗਾਂਓ ਦੇ ਨਾ ਦਲਬੋਰੀ ਪਿੰਡ ਦੀ 80 ਸਾਲਾ ਬਜ਼ੁਰਗ ਮਹਿਲਾ ਜੋਇਮਤੀ ਦੇਵਰੀ ਅਤੇ ਮਨੋਜ ਕੁਮਾਰ ਨਾਮੀ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Advertisement

ਇਸ ਭੂਚਾਲ ਦਾ ਅਸਰ ਸਿਰਫ਼ ਅਸਾਮ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਪੂਰੇ ਉੱਤਰ-ਪੂਰਬੀ ਭਾਰਤ ਸਮੇਤ ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ।

ਗੁਆਂਢੀ ਦੇਸ਼ਾਂ ਭੂਟਾਨ, ਚੀਨ ਅਤੇ ਬੰਗਲਾਦੇਸ਼ ਵਿੱਚ ਵੀ ਧਰਤੀ ਹਿੱਲਣ ਦੀਆਂ ਖ਼ਬਰਾਂ ਹਨ। ਹਾਲਾਂਕਿ ਪ੍ਰਸ਼ਾਸਨ ਮੁਤਾਬਕ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਮੋਰੀਗਾਂਓ ਅਤੇ ਨਾਗਾਂਓ ਜ਼ਿਲ੍ਹਿਆਂ ਦੇ ਕੁਝ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਜ਼ਰੂਰ ਦੇਖੀਆਂ ਗਈਆਂ ਹਨ।

ਉੱਤਰ-ਪੂਰਬੀ ਖੇਤਰ ਦੇ ਉੱਚ ਜੋਖਮ ਵਾਲੇ ਸੀਸਮਿਕ ਜ਼ੋਨ ਵਿੱਚ ਹੋਣ ਕਾਰਨ ਇੱਥੇ ਅਕਸਰ ਅਜਿਹੇ ਭੂਚਾਲ ਆਉਂਦੇ ਰਹਿੰਦੇ ਹਨ।

Advertisement
×