Advertisement
ਉੜੀਸਾ ਦੇ ਪੁਰੀ ਵਿੱਚ ਸ਼੍ਰੀ ਜਗਨਨਾਥ ਮੰਦਰ ਦੇ ਕੋਲ 'ਡੋਲਾ ਪੂਰਨਿਮਾ 'ਮੌਕੇ ਸ਼ਰਧਾਲੂਆਂ ਵਿਚਕਾਰ ਅਫਰਾ-ਤਫਰੀ ਫੈਲਣ ਕਾਰਨ ਕੁਝ ਸਮੇਂ ਲਈ ਤਣਾਅ ਪੈਦਾ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਅਤੇ ਸਥਿਤੀ ਨੂੰ ਤੁਰੰਤ ਕੰਟਰੋਲ ਕਰ ਲਿਆ ਗਿਆ ਹੈ।
ਪੁਰੀ ਦੇ ਪੁਲੀਸ ਸੁਪਰਡੈਂਟ (ਐਸਪੀ) ਪ੍ਰਤੀਕ ਸਿੰਘ ਨੇ ਦੱਸਿਆ, "ਇੱਕ ਮਹਿਲਾ ਸ਼ਰਧਾਲੂ ਆਪਣੇ ਪਹਿਰਾਵੇ ਕਾਰਨ ਡਿੱਗ ਗਈ ਸੀ। ਮਹਿਲਾ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਮਦਦ ਕੀਤੀ ਅਤੇ ਉਹ ਬਿਨਾਂ ਕਿਸੇ ਸੱਟ ਦੇ ਦੁਬਾਰਾ ਖੜ੍ਹੀ ਹੋ ਗਈ।"
Advertisement
'ਡੋਲਾ ਪੂਰਨਿਮਾ' ਦੇ ਮੌਕੇ 'ਤੇ ਮੰਦਰ ਦੇ ਬਾਹਰ ਵੱਡੀ ਗਿਣਤੀ 'ਚ ਸ਼ਰਧਾਲੂ ਇਕੱਠੇ ਹੋਏ ਸਨ। ਸੈਂਕੜੇ ਲੋਕ ਉਸ ਪਾਸੇ ਵੱਲ ਵਧੇ ਜਿੱਥੇ ਇੱਕ ਪੰਡਾਲ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਸਨ, ਜਿਸ ਕਾਰਨ ਭੀੜ ਜ਼ਿਆਦਾ ਹੋ ਗਈ। ਪੁਲੀਸ ਨੇ ਦੱਸਿਆ ਕਿ ਕੁਝ ਹੀ ਮਿੰਟਾਂ ਵਿੱਚ ਭੀੜ ਘੱਟ ਗਈ ਅਤੇ ਹਾਲਾਤ ਆਮ ਵਾਂਗ ਹੋ ਗਏ।
Advertisement
Advertisement
×

