ਸ੍ਰੀਨਗਰ: ਹਸਪਤਾਲ ਵੱਲੋਂ ਮ੍ਰਿਤ ਐਲਾਨੀ ਨਵਜੰਮੀ ਬੱਚੀ ਦਫ਼ਨਾਉਣ ਬਾਅਦ ਵੀ ਜ਼ਿੰਦਾ ਨਿਕਲੀ

ਸ੍ਰੀਨਗਰ: ਹਸਪਤਾਲ ਵੱਲੋਂ ਮ੍ਰਿਤ ਐਲਾਨੀ ਨਵਜੰਮੀ ਬੱਚੀ ਦਫ਼ਨਾਉਣ ਬਾਅਦ ਵੀ ਜ਼ਿੰਦਾ ਨਿਕਲੀ

ਸ੍ਰੀਨਗਰ, 25 ਮਈ

ਜੰਮੂ-ਕਸ਼ਮੀਰ ਦੇ ਰਾਮਬਨ ਦੇ ਹਸਪਤਾਲ ਵਿੱਚ ਜਨਮ ਤੋਂ ਤੁਰੰਤ ਬਾਅਦ ਮ੍ਰਿਤਕ ਐਲਾਨੀ ਬੱਚੀ ਨੂੰ ਦਫ਼ਨਾਉਣ ਤੋਂ ਇੱਕ ਘੰਟੇ ਬਾਅਦ ਜ਼ਿੰਦਾ ਬਾਹਰ ਕੱਢਿਆ ਗਿਆ ਪਰ ਅੱਜ ਇਥੇ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ। ਸਰਕਾਰੀ ਜੀਬੀ ਪੰਤ ਚਿਲਡਰਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਨਜ਼ੀਰ ਹੁਸੈਨ ਚੌਧਰੀ ਨੇ ਦੱਸਿਆ ਕਿ ਬੱਚੀ ਦੀ ਮੌਤ ਸਵੇਰੇ 6.30 ਵਜੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ ਵਿੱਚ ਹੋਈ।

ਹੋਲਨ ਪਿੰਡ ਦੇ ਲੋਕਾਂ ਨੇ ਉਸ ਨੂੰ ਕਬਰਸਤਾਨ ਵਿੱਚ ਦਫ਼ਨਾਉਣ 'ਤੇ ਇਤਰਾਜ਼ ਜਤਾਇਆ ਅਤੇ ਪਰਿਵਾਰ 'ਤੇ ਕਬਰ ਪੁੱਟਣ ਲਈ ਦਬਾਅ ਪਾਇਆ। ਕਬਰ 'ਚੋਂ ਕੱਢੀ ਤਾਂ ਬੱਚੀ ਜ਼ਿੰਦਾ ਸੀ। ਲੜਕੀ ਦਾ ਸਾਹ ਚਲਦਾ ਦੇਖ ਕੇ ਸੋਮਵਾਰ ਨੂੰ ਸ੍ਰੀਨਗਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਹ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ ਅਤੇ ਸਾਹ ਲੈਣ ਵਿੱਚ ਮੁਸ਼ਕਲ ਸੀ। ਜਨਮ ਸਮੇਂ ਉਸ ਦਾ ਵਜ਼ਨ ਘੱਟ ਸੀ ਅਤੇ ਉਸ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਵਿਭਾਗ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All