ਚੀਨੀ ਫ਼ਰਮ ਵੱਲੋਂ ਜਾਸੂਸੀ: ਵਿਦੇਸ਼ ਮੰਤਰਾਲੇ ਨੇ ਚੀਨੀ ਸਫ਼ੀਰ ਨਾਲ ਮਸਲਾ ਵਿਚਾਰਿਆ

ਕੌਮੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਦੀ ਅਗਵਾਈ ਹੇਠ ਮਾਹਿਰਾਂ ਦੀ ਕਮੇਟੀ ਕਰੇਗੀ ਸਮੀਖਿਆ

ਚੀਨੀ ਫ਼ਰਮ ਵੱਲੋਂ ਜਾਸੂਸੀ: ਵਿਦੇਸ਼ ਮੰਤਰਾਲੇ ਨੇ ਚੀਨੀ ਸਫ਼ੀਰ ਨਾਲ ਮਸਲਾ ਵਿਚਾਰਿਆ

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 16 ਸਤੰਬਰ

ਵਿਦੇਸ਼ ਮੰਤਰਾਲੇ ਨੇ ਇਕ ਚੀਨੀ ਫ਼ਰਮ ਵੱਲੋਂ ਉੱਘੀਆਂ ਭਾਰਤੀ ਹਸਤੀਆਂ ਦੀ ਕਥਿਤ ਜਾਸੂਸੀ ਕੀਤੇ ਜਾਣ ਨਾਲ ਸਬੰਧਤ ਮਾਮਲਾ ਚੀਨ ਦੇ ਸਫ਼ੀਰ ਸੁਨ ਵੀਡੌਂਗ ਨਾਲ ਵਿਚਾਰਿਆ ਹੈ। ਸੂਤਰਾਂ ਨੇ ਕਿਹਾ ਕਿ ਮੰਤਰਾਲੇ ਨੇ ਚੀਨੀ ਸਫ਼ੀਰ ਨੂੰ ਸਾਫ਼ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਵਿਦੇਸ਼ੀ ਸਰੋਤਾਂ ਵੱਲੋਂ ਭਾਰਤੀ ਨਾਗਰਿਕਾਂ ਦੀ ਸਹਿਮਤੀ ਤੋਂ ਬਗੈਰ ਉਨ੍ਹਾਂ ਨਾਲ ਸਬੰਧਤ ਨਿੱਜੀ ਜਾਣਕਾਰੀ ਤਕ ਰਸਾਈ ਦੀਆਂ ਰਿਪੋਰਟਾਂ ਤੋਂ ਵੱਡੀ ਫਿਕਰਮੰਦ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕੌਮੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਦੀ ਅਗਵਾਈ ਹੇਠ ਮਾਹਿਰਾਂ ਦੀ ਇਕ ਕਮੇਟੀ ਗਠਿਤ ਕੀਤੀ ਹੈ, ਜੋ ਚੀਨੀ ਫਰਮ ਜ਼ੈੱਨਹੁਆ ਡੇਟਾ ਇਨਫਰਮੇਸ਼ਨ ਤਕਨਾਲੋਜੀ ਕੰਪਨੀ ਵੱਲੋਂ ਹਜ਼ਾਰਾਂ ਉੱਘੀਆਂ ਭਾਰਤੀ ਹਸਤੀਆਂ ਦੀ ਕਥਿਤ ਜਾਸੂਸੀ ਕਰਕੇ ਪੈਣ ਵਾਲੇ ਅਸਰ ਦੀ ਸਮੀਖਿਆ ਕਰੇਗੀ। ਕਮੇਟੀ ਕਾਨੂੰਨ ਦੀ ਉਲੰਘਣਾ ਦਾ ਮੁਲਾਂਕਣ ਵੀ ਕਰੇਗੀ ਤੇ 30 ਦਿਨਾਂ ਅੰਦਰ ਆਪਣੀਆਂ ਸਿਫਾਰਸ਼ਾਂ ਸਰਕਾਰ ਨੂੰ ਭੇਜੇਗੀ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਇਹ ਦਾਅਵਾ ਕਾਂਗਰਸ ਦੇ ਸੰਸਦ ਮੈਂਬਰ ਕੇ.ਸੀ.ਵੇਣੂਗੋਪਾਲ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਕੀਤਾ। ਇਸ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਨੇ ਚੀਨੀ ਫਰਮ ਵੱਲੋਂ ਜਾਸੂਸੀ ਕੀਤੇ ਜਾਣ ਨਾਲ ਸਬੰਧਤ ਰਿਪੋਰਟ ਨੂੰ ‘ਸੱਚਾਈ ਤੋਂ ਕੋਹਾਂ ਦੂਰ’ ਕਰਾਰ ਦਿੱਤਾ ਹੈ। ਮੰਤਰਾਲੇ ਨੇ ਕੰਪਨੀ ਦੇ ਹਵਾਲੇ ਨਾਲ ਕਿਹਾ ਕਿ ਨਿੱਜੀ ਕੰਪਨੀ ਦੇ ਮੁਵੱਕਿਲ ਖੋਜੀ ਸੰਸਥਾਵਾਂ ਤੇ ਕਾਰੋਬਾਰੀ ਸਮੂਹ ਹਨ। ਕੰਪਨੀ ਡੇਟਾ ਇਕੱਤਰ ਕਰਨ ਦੀ ਥਾਂ ਸਿਰਫ਼ ਉਸੇ ਡੇਟਾ ਨੂੰ ਸੰਚਾਲਿਤ ਕਰਦੀ ਹੈ, ਜੋ ਕਿ ਪਹਿਲਾਂ ਹੀ ਆਨਲਾਈਨ ਉਪਲਬਧ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All