
ਮੁੰਬਈ, 11 ਜਨਵਰੀ
ਬੰਗਲੁਰੂ ਜਾਣ ਵਾਲੇ ਸਪਾਈਜੈੈੱਟ ਜਹਾਜ਼ ਦੇ ਯਾਤਰੀਆਂ ਨੂੰ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ਉੱਤੇ ਏਅਰੋਬਰਿਜ ’ਤੇ ਲੰਮੇ ਸਮੇਂ ਤੱਕ ਉਡੀਕ ਕਰਨੀ ਪਈ। ਏਅਰਲਾਈਨ ਨੇ ਕਿਹਾ ਕਿ ਮੌਸਮ ਦੀ ਗੜਬੜੀ ਕਾਰਨ ਉਡਾਣ ਵਿੱਚ ਦੇਰੀ ਹੋਈ, ਜਿਸ ਕਾਰਨ ਆਉਣ ਵਾਲੇ ਅਮਲੇ ਨੂੰ ਆਪਣੀ ਡਿਊਟੀ ਸਮਾਂ ਸੀਮਾ ਤੋਂ ਵੱਧ ਕਰਨੀ ਪਈ। ਯਾਤਰੀਆਂ ਵਿੱਚੋਂ ਇੱਕ ਨੇ ਏਅਰੋਬਰਿਜ ’ਤੇ ਉਡੀਕ ਕਰ ਰਹੇ ਕਈ ਸਹਿ-ਯਾਤਰੀਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ