ਨਵੀਂ ਦਿੱਲੀ: ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਡਾਇਰੈਕਟਰ ਅਰੁਣ ਕੁਮਾਰ ਸਨਿਹਾ ਦਾ ਅੱਜ ਗੁਰੂਗ੍ਰਾਮ ਦੇ ਇੱਕ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 61 ਵਰ੍ਹਿਆਂ ਦੇ ਸਨ। ਸਨਿਹਾ, ਜੋ ਕਿ 1987 ਬੈਚ ਦੇ ਕੇਰਲਾ ਕਾਡਰ ਦੇ ਆਈਪੀਐੱਸ ਅਧਿਕਾਰੀ ਸਨ, ਨੂੰ 31 ਮਈ ਨੂੰ ਸੇਵਾਕਾਲ ’ਚ ਇੱਕ ਸਾਲ ਦਾ ਵਾਧਾ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਜ ਲਈ ਕੁਝ ਦਨਿ ਪਹਿਲਾਂ ਗੁਰੂਗ੍ਰਾਮ ’ਚ ਇੱਕ ਮਲਟੀ ਸਪੈਸ਼ਲਟੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਸਨਿਹਾ ਨੂੰ ਮਾਰਚ 2016 ਵਿੱਚ ਐੱਸਪੀਜੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। -ਪੀਟੀਆਈ