DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CRPF ਜਵਾਨਾਂ ਦੇ ਸਾਜ਼ੋ-ਸਾਮਾਨ ਲਈ ਵਿਸ਼ੇਸ਼ ਫੰਡ

4.54 ਕਰੋੜ ਤੋਂ ਵੱਧ ਦਾ ਬਜਟ ਜਾਰੀ; ਮਕਸਦ ਹੈ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਵਿਰੁੱਧ ਲੜਾਈ ਲਈ ਲੈਸ ਕਰਨਾ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement
2025 ਦੇ ਪਹਿਲਗਾਮ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਅਤਿਵਾਦੀਆਂ ਨਾਲ ਨਜਿੱਠਣ ਲਈ ਬਣਾਏ ਆਰਜ਼ੀ ਬੇਸ (ਟੈਂਪਰੇਰੀ ਅਪਰੇਟਿੰਗ ਬੇਸ) ਵਿੱਚ ਤਾਇਨਾਤ ਸੀ ਆਰ ਪੀ ਐੱਫ ਦੇ ਜਵਾਨਾਂ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਰਦੀਆਂ ਦੇ ਕੱਪੜਿਆਂ ਅਤੇ ਸਾਜ਼ੋ-ਸਾਮਾਨ ਲਈ ਵਿਸ਼ੇਸ਼ ਫੰਡ ਮਨਜ਼ੂਰ ਕੀਤਾ ਗਿਆ ਹੈ। ਅਧਿਕਾਰਤ ਸਰੋਤਾਂ ਨੇ ਦੱਸਿਆ ਕਿ ਲਗਪਗ 600 ਜਵਾਨਾਂ ਲਈ ਗੇਟਰਜ਼, ਸਲੀਪਿੰਗ ਬੈਗ, ਬਰਫ਼ ਵਾਲੇ ਬੂਟ ਤੇ ਐਨਕਾਂ, ਡੀ ਆਰ ਡੀ ਓ ਵੱਲੋਂ ਤਿਆਰ ਕੀਤੇ ਗਏ ਬਹੁਤ ਜ਼ਿਆਦਾ ਠੰਢ ਵਾਲੇ ਮੌਸਮ ਦੇ ਕੱਪੜੇ (ਹਿਮ ਸੁਰੱਖਿਆ ਬਰਾਂਡ), ਇੰਸੂਲੇਟਿੰਗ ਮੈਟ, ਪਿੱਠ ਵਾਲੇ ਬੈਗ (ਰਕਸੈਕ), ਦਸਤਾਨੇ, ਤੰਬੂ, ਥਰਮਲ ਇਨਸੋਲ, ਕੰਬਲ ਅਤੇ ਬਚਾਅ ਬੈਗ ਖ਼ਰੀਦਣ ਲਈ ਕੁਝ ਹਫਤੇ ਪਹਿਲਾਂ ਨੀਮ-ਫ਼ੌਜੀ ਬਲ ਨੂੰ 4.54 ਕਰੋੜ ਰੁਪਏ ਤੋਂ ਵੱਧ ਦਾ ਬਜਟ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਸਤਾਂ ਪਿਛਲੇ ਸਾਲ ਤੋਂ ਹੀ ਬੇਸ ਦੇ ਜਵਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ, ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੁਲਾਈ ਵਿੱਚ ਸੀ ਆਰ ਪੀ ਐੱਫ ਦੀ ਇੱਕ ਤਜਵੀਜ਼ ਨੂੰ ਇਨ੍ਹਾਂ ਵਸਤਾਂ ਦੀ ਖ਼ਰੀਦ ਲਈ ਪੂਰੀ ਮਨਜ਼ੂਰੀ ਦੇ ਦਿੱਤੀ ਹੈ, ਤਾਂ ਕਿ ਜਵਾਨ ਉੱਚੇ ਇਲਾਕਿਆਂ ਵਿੱਚ ਲੰਮੇ ਸਮੇਂ ਦੀ ਨਿਗਰਾਨੀ ਗਸ਼ਤ, ਬਚਾਅ ਅਤੇ ਅਤਿਵਾਦੀਆਂ ਵਿਰੁੱਧ ਲੜਾਈ ਲਈ ਬਿਹਤਰ ਢੰਗ ਨਾਲ ਲੈਸ ਹੋ ਸਕਣ। ਸਰੋਤਾਂ ਨੇ ਹੋਰ ਦੱਸਿਆ ਕਿ ਇਨ੍ਹਾਂ ਵਸਤਾਂ ਦੀ ਮਿਆਦ ਲਗਪਗ ਦੋ ਸਾਲ ਹੈ ਅਤੇ ਨਵੀਂ ਖ਼ਰੀਦ ਲਈ ਫੰਡਾਂ ਨੂੰ ਵਧਾਇਆ ਵੀ ਜਾ ਸਕਦਾ ਹੈ। 6,000 ਫੁੱਟ ਤੋਂ ਵੱਧ ਦੀ ਉਚਾਈ ’ਤੇ ਬਣਾਏ ਇਹ ਬੇਸ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਕਮਾਂਡੋਜ਼ ਲਈ ਤਲਾਸ਼ੀ ਅਤੇ ਹਮਲੇ ਦੀਆਂ ਕਾਰਵਾਈਆਂ ਚਲਾਉਣ ਲਈ ਅੱਡੇ ਹਨ, ਜਿੱਥੇ ਅਤਿਵਾਦੀ ‘ਢੋਕਾਂ’ (ਮਿੱਟੀ ਅਤੇ ਪੱਥਰਾਂ ਦੀਆਂ ਝੁੱਗੀਆਂ) ਵਿੱਚ ਲੁਕੇ ਹੁੰਦੇ ਹਨ। ਦੇਖਿਆ ਗਿਆ ਹੈ ਕਿ ਅਤਿਵਾਦੀ ਮੈਦਾਨੀ ਇਲਾਕਿਆਂ ਵਿੱਚ ਹਿੰਸਾ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੁਕਣ ਲਈ ਜੰਮੂ ਕਸ਼ਮੀਰ ਦੇ ਬਰਫ਼ ਨਾਲ ਢੱਕੇ ਅਤੇ ਪਹਾੜੀ ਖੇਤਰਾਂ ਦੀ ਵਰਤੋਂ ਕਰਦੇ ਸਨ ਅਤੇ ਇਸ ਲਈ ਹੁਣ ਸੀ ਆਰ ਪੀ ਐੱਫ ਤੇ ਫ਼ੌਜ ਦੇ ਜਵਾਨ ਇੱਥੇ ਤਾਇਨਾਤ ਹਨ।

Advertisement

Advertisement
Advertisement
×