DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Southwest Monsoon 2-3 ਦਿਨਾਂ ’ਚ Kerala ਪੁੱਜਣ ਦੀ ਉਮੀਦ

ਮੌਸਮ ਵਿਭਾਗ ਦੀ ਪੇਸ਼ੀਨਗੋਈ; ਇਸ ਵਰ੍ਹੇ ਮੀਂਹ ਘੱਟ ਪੈਣ ਦੀ ਸੰਭਾਵਨਾ

  • fb
  • twitter
  • whatsapp
  • whatsapp
Advertisement

ਮੌਸਮ ਵਿਭਾਗ ਨੇ ਦੱਖਣ-ਪੱਛਮੀ ਮੌਨਸੂਨ ਦੇ ਦੋ ਤਿੰਨ ਦਿਨਾਂ ਤਕ ਕੇਰਲ ਪੁੱਜਣ ਦੀ ਪੇਸ਼ੀਨਗੋਈ ਕੀਤੀ ਹੈ। ਆਮ ਤੌਰ ’ਤੇ ਮੌਨਸੂਨ ਸੀਜ਼ਨ ਪਹਿਲੀ ਜੂਨ ਤੋਂ ਸ਼ੁਰੂ ਹੋ ਜਾਂਦਾ ਹੈ। ਮੌਸਮ ਵਿਭਾਗ ਨੇ ਕਿਹਾ, ‘‘ਅਗਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਲਕਸ਼ਦੀਪ ਟਾਪੂਆਂ, ਕੇਰਲਾ ਅਤੇ ਤਾਮਿਲ ਨਾਡੂ ਦੇ ਕੁਝ ਹਿੱਸਿਆਂ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।’’ ਮੌਸਮ ਵਿਭਾਗ ਅਨੁਸਾਰ ਇਸ ਸਮੇਂ ਦੌਰਾਨ ਮੌਨਸੂਨ ਦੱਖਣ-ਪੱਛਮੀ, ਪੱਛਮੀ-ਕੇਂਦਰੀ, ਪੂਰਬ-ਕੇਂਦਰੀ ਅਤੇ ਉੱਤਰ-ਪੂਰਬੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਅਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਦੇ ਬਾਕੀ ਹਿੱਸਿਆਂ ਵਿੱਚ ਵੀ ਅੱਗੇ ਵਧ ਸਕਦਾ ਹੈ। ਪਹਿਲਾਂ ਮੌਨਸੂਨ ਦੇ 26 ਮਈ ਨੂੰ ਕੇਰਲਾ ਪੁੱਜਣ ਦੀ ਪੇਸ਼ੀਨਗੋਈ ਕੀਤੀ ਗਈ ਸੀ; ਹਾਲਾਂਕਿ ਮੌਨਸੂਨ ਆਉਣ ਵਿੱਚ ਦੇਰੀ ਹੋਈ ਅਤੇ ਮਗਰੋਂ ਵਿਭਾਗ ਨੇ 29 ਮਈ ਨੂੰ ਕਿਹਾ ਸੀ ਕਿ ਇਹ ਅਗਲੇ ਹਫ਼ਤੇ ਕੇਰਲ ਪੁੱਜ ਸਕਦਾ ਹੈ। ਪਿਛਲੇ ਹਫ਼ਤੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਸੀ ਕਿ ਇਸ ਸੀਜ਼ਨ ਦੌਰਾਨ ਮੀਂਹ ਵੀ ਆਮ ਨਾਲੋਂ ਘੱਟ ਪਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਇਸ ਸਾਲ ਆਮ ਤੋਂ ਘੱਟ ਬਾਰਿਸ਼ ਦਾ ਇਕ ਕਾਰਨ ਅਲ ਨੀਨੋ ਹਾਲਾਤ ਦਾ ਪੈਦਾ ਹੋਣਾ ਹੈ।

Advertisement
Advertisement
×