DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sonam Wangchuk hunger strike: ਭੁੱਖ ਹੜਤਾਲ ’ਤੇ ਬੈਠੇ ਵਾਂਗਚੁਕ ਦਾ ਵਜ਼ਨ ਛੇ ਕਿਲੋ ਘਟਿਆ

ਕੌਕਰੋਚ ਜਨਤਾ ਪਾਰਟੀ ਦਾ ਰੋਸ ਮੁਜ਼ਾਹਰਾ 16ਵੇਂ ਦਿਨ ਅੰਦਰ ਦਾਖ਼ਲ; ਆਈਸਾ ਦੀ ਭੁੱਖ ਹਡ਼ਤਾਲ ਵੀ ਜਾਰੀ

  • fb
  • twitter
  • whatsapp
  • whatsapp
featured-img featured-img
ਕੌਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਦੇਹਰਾਦੂਨ ’ਚ ਖੁਦਕੁਸ਼ੀ ਕਰਨ ਵਾਲੀ ਨੀਟ ਪ੍ਰੀਖਿਆਰਥਣ ਰੀਆ ਦੇ ਪਿਤਾ (ਸੱਜੇ ਤੋਂ ਦੂਜੇ) ਨਾਲ ਦਿੱਲੀ ਦੇ ਜੰਤਰ ਮੰਤਰ ’ਤੇ ਪ੍ਰਦਰਸ਼ਨ ’ਚ ਹਿੱਸਾ ਲੈਂਦੇ ਹੋਏ। -ਫੋਟੋ: ਪੀਟੀਆਈ
Advertisement
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਅਤੇ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਤੇ ਸਰਕਾਰ ਦੀ ਜਵਾਬਦੇਹੀ ਦੀ ਮੰਗ ਕਰਦਿਆਂ ਇੱਥੇ ਜੰਤਰ ਮੰਤਰ ’ਤੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦਾ ਵਿਰੋਧ ਪ੍ਰਦਰਸ਼ਨ ਅੱਜ 16ਵੇਂ ਦਿਨ ਅੰਦਰ ਦਾਖ਼ਲ ਹੋ ਗਿਆ ਹੈ। ਦੂਜੇ ਪਾਸੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਅੱਠਵਾਂ ਦਿਨ ਹੈ, ਜਿਨ੍ਹਾਂ ਦਾ ਹੁਣ ਤੱਕ ਤਕਰੀਬਨ ਛੇ ਕਿਲੋ ਵਜ਼ਨ ਘਟ ਗਿਆ ਹੈ।

ਡਾਕਟਰਾਂ ਅਨੁਸਾਰ ਵਾਂਗਚੁਕ ਦਾ ਬਲੱਡ ਪ੍ਰੈੱਸ਼ਰ 112/70, ਦਿਲ ਦੀ ਧੜਕਣ 72 ਪ੍ਰਤੀ ਮਿੰਟ ਅਤੇ ਬਲੱਡ ਸ਼ੂਗਰ ਦਾ ਪੱਧਰ 67 ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਵਜ਼ਨ ਘਟ ਕੇ 60.95 ਕਿਲੋ ਰਹਿ ਗਿਆ ਹੈ, ਜਿਸ ਦਾ ਮਤਲਬ ਹੈ ਕਿ ਸੱਤ ਦਿਨਾਂ ਵਿੱਚ ਤਕਰੀਬਨ ਛੇ ਕਿਲੋ ਵਜ਼ਨ ਘਟਿਆ ਹੈ। ਸੀ ਜੇ ਪੀ ਨੇ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਜਾਰੀ ਰੱਖਦਿਆਂ ਦੋਸ਼ ਲਾਇਆ ਕਿ ਵਾਰ-ਵਾਰ ਪ੍ਰੀਖਿਆਵਾਂ ਵਿੱਚ ਹੋਣ ਵਾਲੀਆਂ ਬੇਨਿਯਮੀਆਂ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਘਟਨਾਵਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਬਰਬਾਦ ਕਰ ਦਿੱਤਾ ਹੈ। ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਦੱਸਿਆ ਕਿ ‘ਨੀਟ’ ਦੀ ਤਿਆਰੀ ਕਰ ਰਹੀ ਵਿਦਿਆਰਥਣ ਰੀਆ ਕੁਮਾਰੀ ਥਾਪਾ ਦੇ ਮਾਪੇ ਅੱਜ ਪ੍ਰਦਰਸ਼ਨ ਵਾਲੀ ਥਾਂ ਪਹੁੰਚੇ। ਜਥੇਬੰਦੀ ਦਾ ਦਾਅਵਾ ਹੈ ਕਿ ਕਥਿਤ ਪੇਪਰ ਲੀਕ ਮਗਰੋਂ ਸੁਪਨੇ ਟੁੱਟਣ ਕਾਰਨ ਰੀਆ ਦੀ ਮੌਤ ਹੋਈ ਸੀ।

Advertisement

ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਜਿਸ ਨੇ ਪਹਿਲਾਂ ਸੀ ਜੇ ਪੀ ਦੇ ਅੰਦੋਲਨ ਦੀ ਹਮਾਇਤ ਕੀਤੀ ਸੀ, ਦਾ ਵਫ਼ਦ ਹੁਣ 7 ਜੁਲਾਈ ਨੂੰ ਜੰਤਰ ਮੰਤਰ ’ਤੇ ਪੁੱਜੇਗਾ। ਇਸੇ ਦੌਰਾਨ ਖੱਬੇ ਪੱਖੀ ਸੰਗਠਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੇ ਕਈ ਮੈਂਬਰਾਂ ਨੇ ਵੀ ਮੁਜ਼ਾਹਰੇ ਵਾਲੀ ਥਾਂ ’ਤੇ ਵੱਖਰੀ ਸਟੇਜ ’ਤੇ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਜਾਰੀ ਰੱਖੀ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਸੰਯੁਕਤ ਸਕੱਤਰ ਦਾਨਿਸ਼ ਅਲੀ ਨੂੰ ਭੁੱਖ ਹੜਤਾਲ ਦੇ ਸੱਤਵੇਂ ਦਿਨ ਸਿਹਤ ਵਿਗੜਨ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ।

Advertisement

Advertisement
×