ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੋਨਾਲੀ ਖਾਤੂਨ ਨੂੰ ਪੁੱਤ ਸਮੇਤ ਭਾਰਤ ਵਾਪਸ ਲਿਆਂਦਾ

ਸੋਨਾਲੀ ਖਾਤੂਨ ਅਤੇ ਉਸ ਦੇ ਅੱਠ ਸਾਲਾ ਪੁੱਤਰ ਜਿਨ੍ਹਾਂ ਨੂੰ ਪਹਿਲਾਂ ਬੰਗਲਾਦੇਸ਼ੀ ਨਾਗਰਿਕ ਹੋਣ ਦੇ ਸ਼ੱਕ ਹੇਠ ਭਾਰਤ ’ਚੋਂ ਕੱਢ ਦਿੱਤਾ ਗਿਆ ਸੀ, ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਭਾਰਤ-ਬੰਗਲਾਦੇਸ਼ ਦੀ ਸਰਹੱਦ ਨੇੜੇ ਪਹੁੰਚਣ ’ਤੇ...
ਸੋਨਾਲੀ ਖਾਤੂਨ ਨੂੰ ਉਸ ਦੇ ਘਰ ਭੇਜਦੇ ਹੋਏ ਪ੍ਰਸ਼ਾਸਨ ਦੇ ਅਧਿਕਾਰੀ। -ਫੋਟੋ: ਪੀਟੀਆਈ
Advertisement

ਸੋਨਾਲੀ ਖਾਤੂਨ ਅਤੇ ਉਸ ਦੇ ਅੱਠ ਸਾਲਾ ਪੁੱਤਰ ਜਿਨ੍ਹਾਂ ਨੂੰ ਪਹਿਲਾਂ ਬੰਗਲਾਦੇਸ਼ੀ ਨਾਗਰਿਕ ਹੋਣ ਦੇ ਸ਼ੱਕ ਹੇਠ ਭਾਰਤ ’ਚੋਂ ਕੱਢ ਦਿੱਤਾ ਗਿਆ ਸੀ, ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਭਾਰਤ-ਬੰਗਲਾਦੇਸ਼ ਦੀ ਸਰਹੱਦ ਨੇੜੇ ਪਹੁੰਚਣ ’ਤੇ ਸੋਨਾਲੀ ਖਾਤੂਨ ਨੇ ਰਾਹਤ ਜ਼ਾਹਿਰ ਕੀਤੀ ਹੈ। ਲੰਘੀ ਰਾਤ ਸੋਨਾਲੀ ਖਾਤੂਨ ਨੇ ਕਿਹਾ, ‘‘ਭਾਰਤ ਆ ਕੇ ਮੈਂ ਬਹੁਤ ਖੁਸ਼ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰੇ ਪਤੀ ਵੀ ਸੁਰੱਖਿਅਤ ਵਾਪਸ ਆ ਜਾਣ।’’ ਸੁਪਰੀਮ ਕੋਰਟ ਨੇ ਗਰਭਵਤੀ ਮਹਿਲਾ ਦੀ ਹਾਲਤ ਦੇਖਦਿਆਂ ਉਸ ਲਈ ਮੁਫ਼ਤ ਮੈਡੀਕਲ ਸਹੂਲਤ ਯਕੀਨੀ ਬਣਾਉਣ ਅਤੇ ਉਸ ਦੇ ਪੁੱਤਰ ਦੀ ਵੀ ਸੰਭਾਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੋਨਾਲੀ ਖਾਤੂਨ ਨੇ ਦਾਅਵਾ ਕੀਤਾ ਹੈ ਕਿ ਉਹ ਭੋਦੂ ਸ਼ੇਖ ਦੀ ਧੀ ਹੈ ਜੋ ਭਾਰਤੀ ਨਾਗਰਿਕ ਹਨ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਸਟੇਟ ਨੂੰ ਕਦੀ-ਕਦੀ ‘ਮਨੁੱਖੀ ਹਿੱਤ ਵਿੱਚ ਝੁਕਣਾ’ ਪੈਦਾ ਹੈ ਅਤੇ ਕੇਂਦਰ ਸਰਕਾਰ ਨੂੰ ਮਹਿਲਾ ਤੇ ਉਸ ਦੇ ਬੱਚੇ ਦੀ ਵਾਪਸੀ ਦੌਰਾਨ ਉਨ੍ਹਾਂ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ।

Advertisement
Advertisement
Show comments