ਈਡੀ ਵਲੋਂ ਜ਼ਬਤ ਕੀਤੀਆਂ ਕੁਝ ਜਾਇਦਾਦਾਂ ਮੇਰੇ ਟਰੱਸਟ ਦੀਆਂ ਹਨ: ਰੋਹਿਨ ਮੋਦੀ

ਈਡੀ ਵਲੋਂ ਜ਼ਬਤ ਕੀਤੀਆਂ ਕੁਝ ਜਾਇਦਾਦਾਂ ਮੇਰੇ ਟਰੱਸਟ ਦੀਆਂ ਹਨ: ਰੋਹਿਨ ਮੋਦੀ

ਮੁੰਬਈ, 10 ਅਗਸਤ

ਹੀਰਿਆਂ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਪੁੱਤਰ ਰੋਹਿਨ ਮੋਦੀ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਪੀਐੱਨਬੀ ਘੁਟਾਲੇ ਸਬੰਧੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਜ਼ਬਤ ਕੀਤੀਆਂ ਕੁਝ ਜਾਇਦਾਦਾਂ ਉਸ (ਰੋਹਿਨ) ਦੀ ਮਾਲਕੀ ਵਾਲੇ ਟਰੱਸਟ ਦੀਆਂ ਹਨ ਅਤੇ ਉਹ ਜਾਇਦਾਦਾਂ ਕਥਿਤ ਅਪਰਾਧਿਕ ਕਾਰਵਾਈਆਂ ਰਾਹੀਂ ਨਹੀਂ ਖ਼ਰੀਦੀਆਂ ਗਈਆਂ ਸਨ। ਰੋਹਿਨ ਮੋਦੀ ਦੇ ਵਕੀਲ ਨੇ ਜਸਟਿਸ ਐੱਸ.ਐੱਸ. ਜਾਧਵ ਅਤੇ ਜਸਟਿਸ ਐੱਨ.ਜੇ. ਜਾਮਾਦਰ ਦੀ ਸ਼ਮੂਲੀਅਤ ਵਾਲੇ ਡਿਵੀਜ਼ਨ ਬੈਂਚ ਨੂੰ ਇਹ ਜਾਣਕਾਰੀ ਦਿੱਤੀ। ਈਡੀ ਵਲੋਂ ਪੇਸ਼ ਹੋਏ ਐਡੀਸ਼ਨਲ ਸੌਲਿਸਟਰ ਜਨਰਲ ਅਨਿਲ ਸਿੰਘ ਨੇ ਬਹਿਸ ਦੌਰਾਨ ਕਿਹਾ ਕਿ ਭਾਵੇਂ ਕੁਝ ਜਾਇਦਾਦਾਂ ਰੋਹਿਨ ਟਰੱਸਟ ਦੀ ਮਾਲਕੀ ਵਾਲੀਆਂ ਹਨ, ਪ੍ਰੰਤੂ ਇਨ੍ਹਾਂ ਨੂੰ ਖਰੀਦਣ ਲਈ ਰਾਸ਼ੀ ਨੀਰਵ ਮੋਦੀ, ਜੋ ਪੀਐੱਨਬੀ ਘੁਟਾਲੇ ਦਾ ਮੁੱਖ ਮੁਲਜ਼ਮ ਹੈ, ਅਤੇ ਉਸ ਦੀ ਪਤਨੀ ਅਮੀ ਮੋਦੀ ਨੇ ਦਿੱਤੀ ਸੀ। ਡਿਵੀਜ਼ਨ ਬੈਂਚ ਵਲੋਂ ਰੋਹਿਨ ਮੋਦੀ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ, ਜਿਸ ਰਾਹੀਂ ਉਨ੍ਹਾਂ ਰੋਹਿਨ ਟਰੱਸਟ ਦੀ ਮਾਲਕੀ ਵਾਲੀਆਂ ਜਾਇਦਾਦਾਂ ਜ਼ਬਤ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All