ਨਿਆਂਪਾਲਿਕਾ ਦੇ ਕੁਝ ਮੈਂਬਰਾਂ ਨੇ ਨਿਰਾਸ਼ ਕੀਤਾ: ਸਿੱਬਲ

ਨਿਆਂਪਾਲਿਕਾ ਦੇ ਕੁਝ ਮੈਂਬਰਾਂ ਨੇ ਨਿਰਾਸ਼ ਕੀਤਾ: ਸਿੱਬਲ

ਨਵੀਂ ਦਿੱਲੀ, 3 ਜੁਲਾਈ

ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਨਿਆਂਪਾਲਿਕਾ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੰਸਥਾ ਦੇ ਕੁਝ ਮੈਂਬਰਾਂ ਨੇ ‘ਸਾਨੂੰ ਨਿਰਾਸ਼ ਕੀਤਾ’ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਜੋ ਕੁਝ ਹੋਇਆ, ਉਸ ਨਾਲ ‘ਮੇਰਾ ਸਿਰ ਸ਼ਰਮ ਨਾਲ ਝੁਕ’ ਗਿਆ ਹੈ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਸਿੱਬਲ ਨੇ ਕਿਹਾ ਕਿ ਹਾਲੀਆ ਸਾਲਾਂ ਦੌਰਾਨ ਬੋਲਣ ਦੀ ਆਜ਼ਾਦੀ, ਅਤੇ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਇਸ ਨਾਲ ਇਸ ਦੀ ਵਿਆਖਿਆ ਕੀਤੀ ਹੈ, ਬਦਕਿਸਮਤੀ ਨਾਲ, ਇਸ ਨੂੰ ਉਹ ਥਾਂ ਨਹੀਂ ਦਿੱਤੀ ਜੋ ਸੰਵਿਧਾਨਕ ਤੌਰ ’ਤੇ ਬਣਦੀ ਸੀ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਸਿੱਬਲ ਨੇ ਕਿਹਾ ਕਿ ‘ਹਕੀਕੀ ਰੂਪ ਵਿੱਚ ਐਮਰਜੈਂਸੀ’ ਲੱਗੀ ਹੋਈ ਹੈ ਤੇ (ਸੰਵਿਧਾਨਕ) ਸੰਸਥਾਵਾਂ ਦਾ ‘ਗ਼ਲਾ ਘੁੱਟਿਆ’ ਜਾ ਰਿਹੈ। ਉਨ੍ਹਾਂ ਕਿਹਾ ਕਿ ਨਿਯਮਤ ਆਧਾਰ ’ਤੇ ਕਾਨੂੰਨ ਦੀ ‘ਅਵੱਗਿਆ’ ਹੁੰਦੀ ਹੈ। ਸਿੱਬਲ ਨੇ ਕਿਹਾ ਕਿ ਮੌਜੂਦਾ ਹਾਕਮ ‘ਕਾਂਗਰਸ ਮੁਕਤ ਭਾਰਤ’ ਹੀ ਨਹੀਂ ਬਲਕਿ ‘ਵਿਰੋਧੀ ਧਿਰ ਮੁਕਤ ਭਾਰਤ’ ਚਾਹੁੰਦੇ ਹਨ। ਆਲਟ ਨਿਊਜ਼ ਦੇ ਸਹਿ-ਬਾਨੀ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਬਾਰੇ ਪੁੱਛਣ ’ਤੇ ਸਿੱਬਲ ਨੇ ਕਿਹਾ ਕਿ ਇਥੇ ਫਿਕਰਮੰਦੀ ਦਾ ਵੱਡਾ ਮਸਲਾ ਇਹ ਹੈ ਕਿ ਨਿਆਂਪਾਲਿਕਾ ਦੇ ਕੁਝ ਮੈਂਬਰਾਂ ਨੇ ‘ਸਾਨੂੰ ਨਿਰਾਸ਼ ਕੀਤਾ’ ਹੈ। ਯੂਕੇ ਤੋਂ ਫੋਨ ’ਤੇ ਗੱਲਬਾਤ ਕਰਦਿਆਂ ਸਿੱਬਲ ਨੇ ਕਿਹਾ, ‘‘ਸੰਸਥਾ (ਨਿਆਂਪਾਲਿਕਾ), ਜਿਸ ਦਾ ਮੈਂ 50 ਸਾਲਾਂ ਤੋਂ ਹਿੱਸਾ ਹਾਂ, ਦੇ ਕੁਝ ਮੈਂਬਰਾਂ ਨੇ ਸਾਨੂੰ ਨਿਰਾਸ਼ ਕੀਤਾ ਹੈ। ਜਦੋਂ ਨਿਆਂਪਾਲਿਕਾ ਕਾਨੂੰਨ ਦੀ ਅਵੱਗਿਆ ਨੂੰ ਲੈ ਕੇ ਅੱਖਾਂ ਮੀਟ ਲੈਂਦੀ ਹੈ ਤਾਂ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਕਾਨੂੰਨ ਦੀ ਸੁਰੱਖਿਆ/ਪਾਲਣਾ ਯਕੀਨੀ ਬਣਾਉਣ ਲਈ ਬਣੀ ਸੰਸਥਾ ਖੁੱਲ੍ਹੀਆਂ ਅੱਖਾਂ ਨਾਲ ਕਾਨੂੰਨ ਦੀ ਉਲੰਘਣਾ ਹੁੰਦੀ ਕਿਵੇਂ ਵੇਖ ਸਕਦੀ ਹੈ।’’ 

ਜ਼ੁਬੈਰ ਦੀ ਗ੍ਰਿਫ਼ਤਾਰੀ ਤੇ ਦਿੱਲੀ ਕੋਰਟ ਵੱਲੋਂ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਦੀ ਗੱਲ ਕਰਦਿਆਂ ਸਿੱਬਲ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕੀਤੇ ਟਵੀਟ, ਜਿਸ ਨਾਲ ਕੋਈ ਫਿਰਕੂ ਦੰਗੇ ਵੀ ਨਹੀਂ ਭੜਕੇ, ਲਈ ਵਿਅਕਤੀ ਨੂੰ ਗ੍ਰਿਫ਼ਤਾਰ ਕਰਨਾ ‘ਸੋਚ ਤੋਂ ਪਰ੍ਹੇ’ ਵਾਲ ਗੱਲ ਹੈ। 

ਯੂਐੱਨ ਦੇ ਮਨੁੱਖੀ ਹੱਕਾਂ ਬਾਰੇ ਦਫ਼ਤਰ ਵੱਲੋਂ ਜ਼ੁਬੈਰ ਤੇ ਕਾਰਕੁਨ ਤੀਸਤਾ ਸੀਤਲਵਾੜ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਤਾਏ ਫਿਕਰਾਂ ਬਾਰੇ ਸਿੱਬਲ ਨੇ ਕਿਹਾ ਕਿ ‘ਬਿਨਾਂ ਸ਼ੱਕ’ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਦਿੱਖ ਅਸਰਅੰਦਾਜ਼ ਹੋਈ ਹੈ, ਪਰ ਲੋਕਾਂ ਨੂੰ ਮਨੁੱਖੀ ਹੱਕਾਂ ਦੀ ਸੁਰੱਖਿਆ ਲਈ ਅਦਾਲਤਾਂ ’ਤੇ ਟੇਕ ਰੱਖਣੀ ਚਾਹੀਦੀ ਹੈ। ਜ਼ਕੀਆ ਜਾਫ਼ਰੀ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਪੁੱਛਣ ’ਤੇ ਸਿੱਬਲ ਨੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਗੇ, ਕਿਉਂਕਿ ਇਕ ਵਕੀਲ ਵਜੋਂ ਜਾਫ਼ਰੀ ਦੇ ਕੇਸ ਦੀ ਪੈਰਵੀ ਕਰਦੇ ਰਹੇ ਹਨ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All