DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

slipper attack: ਸਕਿੱਟ ਵਿਵਾਦ ਬਾਰੇ ਪ੍ਰੈੱਸ ਕਾਨਫਰੰਸ ਕਰਦੇ Pappu Yadav ’ਤੇ ਚੱਪਲ ਸੁੱਟੀ

ਸੰਸਦ ਮੈਂਬਰ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ; ਹਮਾਇਤੀਆਂ ਨੇ ਹਮਲਾਵਰ ਦੀ ਕੁੱਟਮਾਰ ਕੀਤੀ

  • fb
  • twitter
  • whatsapp
  • whatsapp
featured-img featured-img
ਸੰਸਦ ਮੈਂਬਰ ਪੱਪੂ ਯਾਦਵ ’ਤੇ ਹਮਲਾ ਕਰਨ ਵਾਲੇ ਨੂੰ ਉਨ੍ਹਾਂ ਦੇ ਹਮਾਇਤੀ ਫੜ ਕੇ ਲਿਜਾਂਦੇ ਹੋਏ। -ਫੋਟੋ: ਪੀਟੀਆਈ
Advertisement
ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਦੇ ਘਰ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਚੱਪਲ ਸੁੱਟ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯਾਦਵ ਸੰਸਦ ਭਵਨ ਕੰਪਲੈਕਸ ਅੰਦਰ ਰਾਮ ਮੰਦਰ ਵਿੱਚ ਦਾਨ ਦੀ ਕਥਿਤ ਚੋਰੀ ਸਬੰਧੀ ਕੀਤੀ ਸਕਿੱਟ ਦੇ ਦੋਸ਼ਾਂ ਦਾ ਬਚਾਅ ਕਰ ਰਹੇ ਸਨ। ਯਾਦਵ ਦੇ ਹਮਾਇਤੀਆਂ ਨੇ ਹਮਲਾਵਰ ਨੂੰ ਮੌਕੇ ’ਤੇ ਫੜ ਕੇ ਉਸ ਦੀ ਕੁੱਟਮਾਰ ਵੀ ਕੀਤੀ।ਸੂਤਰਾਂ ਅਨੁਸਾਰ ਹਮਲਾਵਰ ਦੀ ਪਛਾਣ 34 ਸਾਲਾ ਸੁਮਿਤ ਵਜੋਂ ਹੋਈ ਹੈ ਅਤੇ ਉਹ ਗਾਜ਼ੀਆਬਾਦ ਵਿੱਚ ਲੋਹੇ ਦਾ ਕੰਮ ਕਰਦਾ ਹੈ। ਪੁਲੀਸ ਅਨੁਸਾਰ ਹਮਲਾਵਰ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯਾਦਵ ਲੰਘੇ ਸ਼ੁੱਕਰਵਾਰ ਕੀਤੇ ਉਸ ਰੋਸ ਵਿਖਾਵੇ ਬਾਰੇ ਚੱਲ ਰਹੇ ਵਿਵਾਦ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਜਿਸ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਉਨ੍ਹਾਂ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਫ਼ੈਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਖ਼ਿਲਾਫ਼ ਵਾਰਾਣਸੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਯਾਦਵ ਜਦੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਨ੍ਹਾਂ ਦੀਆਂ ਕਾਰਵਾਈਆਂ ’ਤੇ ਸਵਾਲ ਉਠਾਇਆ ਅਤੇ ਦੋਸ਼ ਲਾਇਆ ਕਿ ਸੰਸਦ ਮੈਂਬਰ ਨੇ ਭਗਵਾਨ ਰਾਮ ਦਾ ਅਪਮਾਨ ਕੀਤਾ ਹੈ। ਉਸ ਨੇ ਫਿਰ ਯਾਦਵ ’ਤੇ ਚੱਪਲ ਸੁੱਟ ਦਿੱਤੀ ਅਤੇ ਪੂਰਨੀਆ ਦੇ ਸੰਸਦ ਮੈਂਬਰ ਦੇ ਹਮਾਇਤੀਆਂ ਤੇ ਹਮਲਾਵਰ ਵਿਚਕਾਰ ਹੱਥੋਪਾਈ ਹੋ ਗਈ। ਯਾਦਵ ਨੇ ਬਾਅਦ ਵਿੱਚ ਦੋਸ਼ ਲਾਇਆ ਕਿ ਇਹ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਸੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਹੈਪੀ ਨਾਂ ਦਾ ਇੱਕ ਹੋਰ ਵਿਅਕਤੀ ਯਾਦਵ ਦੀ ਰਿਹਾਇਸ਼ ਦੇ ਬਾਹਰ ਖੜ੍ਹੀ ਐੱਸ ਯੂ ਵੀ ਵਿੱਚ ਮੌਜੂਦ ਸੀ। ਪੁਲੀਸ ਇਸ ਘਟਨਾ ਪਿਛਲੇ ਮਕਸਦ ਦੀ ਜਾਂਚ ਕਰ ਰਹੀ ਹੈ।

Advertisement

ਭਾਜਪਾ ਹਰ ਵਿਰੋਧੀ ’ਤੇ ਕੇਸ ਦਰਜ ਕਰਦੀ ਹੈ: ਟੀ ਐੱਮ ਸੀ

ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਸੰਸਦ ਮੈਂਬਰ ਸੌਗਾਤਾ ਰਾਏ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਦਾ ਉਸ ਵਿਰੋਧ ਪ੍ਰਦਰਸ਼ਨ ਲਈ ਬਚਾਅ ਕੀਤਾ ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਅਤੇ ਪੱਪੂ ਯਾਦਵ ਬਿਲਕੁਲ ਠੀਕ ਕਰ ਰਹੇ ਸਨ। ਵਿਰੋਧ ਪ੍ਰਦਰਸ਼ਨ ਜਾਇਜ਼ ਸੀ। ਇਹ ਭਾਜਪਾ ਦਾ ਤਰੀਕਾ ਹੈ। ਜੇ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਉਹ ਐੱਫ ਆਈ ਆਰ ਦਰਜ ਕਰ ਦਿੰਦੇ ਹਨ।’’ -ਏਐੱਨਆਈ

Advertisement

Advertisement
×