ਤਿੰਨ ਔਰਤਾਂ ਸਮੇਤ ਛੇ ਅਤਿਵਾਦੀ ਗ੍ਰਿਫ਼ਤਾਰ
ਇੰਫਾਲ, 28 ਜੂਨ ਮਨੀਪੁਰ ਪੁਲੀਸ ਨੇ ਇੰਫਾਲ ਪੱਛਮੀ ਅਤੇ ਪੂਰਬੀ ਜ਼ਿਲ੍ਹੇ ਤੋਂ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੀਆਂ ਤਿੰਨ ਔਰਤਾਂ ਸਮੇਤ ਛੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ਨਿਚਵਾਰ ਨੂੰ ਦੱਸਿਆ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਡਬਲਯੂਜੀ) ਦੀਆਂ...
Advertisement
ਇੰਫਾਲ, 28 ਜੂਨ
ਮਨੀਪੁਰ ਪੁਲੀਸ ਨੇ ਇੰਫਾਲ ਪੱਛਮੀ ਅਤੇ ਪੂਰਬੀ ਜ਼ਿਲ੍ਹੇ ਤੋਂ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੀਆਂ ਤਿੰਨ ਔਰਤਾਂ ਸਮੇਤ ਛੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ਨਿਚਵਾਰ ਨੂੰ ਦੱਸਿਆ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਡਬਲਯੂਜੀ) ਦੀਆਂ ਦੋ ਔਰਤਾਂ ਸਮੇਤ ਤਿੰਨ ਕੈਡਰਾਂ ਨੂੰ ਸ਼ੁੱਕਰਵਾਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਥਾਂਗਮੇਈਬੰਦ ਥਿੰਗੇਲ ਲੀਕਾਈ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਜਬਰੀ ਵਸੂਲੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ।
Advertisement
ਇਸ ਤੋਂ ਪਹਿਲਾਂ ਪੁਲੀਸ ਨੇ ਵੀਰਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਚਿੰਗਰੇਲ ਤੇਜਪੁਰ ਖੇਤਰ ਤੋਂ ਜਬਰੀ ਵਸੂਲੀ ਦੀ ਗਤੀਵਿਧੀ ਵਿੱਚ ਸ਼ਾਮਲ ਕੇਸੀਪੀ (ਪੀਡਬਲਯੂਜੀ) ਦੇ ਇੱਕ ਸਰਗਰਮ ਕੈਡਰ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ
Advertisement