DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nirmala ਸੀਤਾਰਾਮਨ ਚਾਰ ਰੋਜ਼ਾ ਫਰਾਂਸ ਦੌਰੇ ’ਤੇ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਭਾਰਤ-ਫਰਾਂਸ ਸਿਆਸੀ ਭਾਈਵਾਲੀ ਨੂੰ ਮਜ਼ਬੂਤ ਬਣਾਉਣ ਅਤੇ ਆਰਥਿਕ ਸਹਿਯੋਗ ਤੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਅੱਜ ਫਰਾਂਸ ਦੇ ਚਾਰ ਰੋਜ਼ਾ ਸਰਕਾਰੀ ਦੌਰੇ ’ਤੇ ਰਵਾਨਾ ਹੋਏ। ਉਹ ਫਰਾਂਸ ਵਿੱਚ ਉੱਚ ਪੱਧਰੀ ਮੀਟਿੰਗਾਂ, ਆਰਥਿਕ ਵਿਚਾਰ-ਵਟਾਂਦਰਿਆਂ...

  • fb
  • twitter
  • whatsapp
  • whatsapp
Advertisement

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਭਾਰਤ-ਫਰਾਂਸ ਸਿਆਸੀ ਭਾਈਵਾਲੀ ਨੂੰ ਮਜ਼ਬੂਤ ਬਣਾਉਣ ਅਤੇ ਆਰਥਿਕ ਸਹਿਯੋਗ ਤੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਅੱਜ ਫਰਾਂਸ ਦੇ ਚਾਰ ਰੋਜ਼ਾ ਸਰਕਾਰੀ ਦੌਰੇ ’ਤੇ ਰਵਾਨਾ ਹੋਏ। ਉਹ ਫਰਾਂਸ ਵਿੱਚ ਉੱਚ ਪੱਧਰੀ ਮੀਟਿੰਗਾਂ, ਆਰਥਿਕ ਵਿਚਾਰ-ਵਟਾਂਦਰਿਆਂ ਅਤੇ ਨਿਵੇਸ਼ਕਾਂ ਨਾਲ ਮੀਟਿੰਗਾਂ ਵਿੱਚ ਭਾਗ ਲੈਣਗੇ। ਅਧਿਕਾਰਤ ਬਿਆਨ ਮੁਤਾਬਕ ਇਸ ਦੌਰੇ ਦਾ ਮੁੱਖ ਕੇਂਦਰ ਫਰਾਂਸ ਦੇ ਸ਼ਹਿਰ ਐਕਸ-ਐਨ-ਪ੍ਰੋਵੌਂਸ ਵਿੱਚ ਹੋਣ ਵਾਲਾ ਭਾਰਤ-ਫਰਾਂਸ ਆਰਥਿਕ ਅਤੇ ਵਿੱਤੀ ਸੰਵਾਦ (ਈ ਐੱਫ ਡੀ) ਹੋਵੇਗਾ। ਸੀਤਾਰਾਮਨ ਫਰਾਂਸ ਦੀ ਅਰਥਵਿਵਸਥਾ, ਵਿੱਤੀ ਅਤੇ ਉਦਯੋਗਿਕ ਅਤੇ ਊਰਜਾ ਮੰਤਰੀ ਰੋਲਾਂ ਲੈਕਿਊਰ ਨਾਲ ਸਾਂਝੇ ਤੌਰ ’ਤੇ ਇਸ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਸੇ ਦੌਰਾਨ ਵਿੱਤ ਮੰਤਰੀ ਕੁੱਝ ਚੁਣੀਂਦਾ ਆਲਮੀ ਸੀ ਈ ਓਜ਼ ਨਾਲ ਮੀਟਿੰਗਾਂ ਵੀ ਕਰਨਗੇ।

Advertisement
Advertisement
×