DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਸ ਆਈ ਆਰ: 6.5 ਕਰੋੜ ਵੋਟਰਾਂ ਦੇ ਨਾਂ ਹਟਾਏ

9 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਖਰਡ਼ਾ ਵੋਟਰ ਸੂਚੀਆਂ ਦੇ ਅੰਕੜੇ / 50.90 ਕਰੋੜ ਤੋਂ ਘਟ ਕੇ 44.40 ਕਰੋੜ ਰਹੀ ਵੋਟਰਾਂ ਦੀ ਗਿਣਤੀ

  • fb
  • twitter
  • whatsapp
  • whatsapp
Advertisement

ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ (ਐੱਸ ਆਈ ਆਰ) ਦੇ ਤਹਿਤ ਪਿਛਲੇ ਦਿਨੀਂ ਪ੍ਰਕਾਸ਼ਿਤ ਹੋਈ 9 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਡਰਾਫਟ ਵੋਟਰ ਸੂਚੀਆਂ ਵਿੱਚੋਂ ਲਗਪਗ 6.5 ਕਰੋੜ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ ਹਨ।

ਪਿਛਲੇ ਵਰ੍ਹੇ 27 ਅਕਤੂਬਰ ਨੂੰ ਸ਼ੁਰੂ ਹੋਏ ਐੱਸ ਆਈ ਆਰ ਦੇ ਦੂਜੇ ਪੜਾਅ ਤੋਂ ਪਹਿਲਾਂ ਇਨ੍ਹਾਂ 12 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰਾਂ ਦੀ ਕੁੱਲ ਗਿਣਤੀ 50.90 ਕਰੋੜ ਸੀ। ਹੁਣ ਵੱਖ-ਵੱਖ ਡਰਾਫਟ ਸੂਚੀਆਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹ ਗਿਣਤੀ ਘਟ ਕੇ 44.40 ਕਰੋੜ ਰਹਿ ਗਈ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੇ ਨਾਂ ਹਟਾਏ ਗਏ ਹਨ, ਉਨ੍ਹਾਂ ’ਚੋਂ ਕੁਝ ਇੱਕ ਥਾਂ ਤੋਂ ਦੂਜਾ ਥਾਂ ਤਬਦੀਲ ਹੋ ਗਏ ਹਨ, ਕੁਝ ਮ੍ਰਿਕਤ ਪਾਏ ਗਏ ਹਨ ਤੇ ਕੁਝ ਇੱਕ ਤੋਂ ਵੱਧ ਥਾਵਾਂ ’ਤੇ ਰਜਿਸਟਰਡ ਪਾਏ ਗਏ ਹਨ।

Advertisement

ਉੱਤਰ ਪ੍ਰਦੇਸ਼ ਵਿੱਚ ਐੱਸ ਆਈ ਆਰ ਮੁਹਿੰਮ ਤੋਂ ਬਾਅਦ ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਡਰਾਫਟ ਵੋਟਰ ਸੂਚੀ ਵਿੱਚੋਂ 2.89 ਕਰੋੜ ਵੋਟਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਹੁਣ ਸੂਬੇ ਵਿੱਚ 12.55 ਕਰੋੜ ਵੋਟਰ ਰਹਿ ਗਏ ਹਨ। ਅਧਿਕਾਰੀਆਂ ਅਨੁਸਾਰ ਉੱਥੇ ਵੀ ਪੱਕੇ ਤੌਰ ’ਤੇ ਪਰਵਾਸ ਜਾਂ ਇੱਕ ਤੋਂ ਵੱਧ ਵਾਰ ਰਜਿਸਟਰੇਸ਼ਨ ਹੋਣ ਕਾਰਨ ਕੁਝ ਵੋਟਰਾਂ ਨੂੰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

Advertisement

ਦੱਸਣਾ ਬਣਦਾ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲਾ, ਮੱਧ ਪ੍ਰਦੇਸ਼, ਪੁਡੂਚੇਰੀ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਪਿਛਲੇ ਵਰ੍ਹੇ ਦੂਜੇ ਪੜਾਅ ਤਹਿਤ 4 ਨਵੰਬਰ ਨੂੰ ਐੱਸ ਆਈ ਆਰ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜ਼ਿਆਦਾਤਰ ਰਾਜਾਂ ਵਿੱਚ ਵੋਟਰ ਸੂਚੀਆਂ ਦੀ ਆਖ਼ਰੀ ਅਜਿਹੀ ਸੁਧਾਈ ਵਰ੍ਹਾ 2002 ਤੋਂ 2004 ਦੇ ਵਿਚਕਾਰ ਹੋਈ ਸੀ।

ਲਖਨਊ ਤੇ ਗਾਜ਼ੀਆਬਾਦ ’ਚ ਸਭ ਤੋਂ ਵੱਧ ਵੋਟਰਾਂ ਦੇ ਨਾਂ ਹਟਾਏ

ਲਖਨਊ: ਉੱਤਰ ਪ੍ਰਦੇਸ਼ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਵਿਸ਼ੇਸ਼ ਸੁਧਾਈ ਮੁਹਿੰਮ ਦੌਰਾਨ ਲਖਨਊ, ਗਾਜ਼ੀਆਬਾਦ, ਬਲਰਾਮਪੁਰ ਤੇ ਕਾਨਪੁਰ ਵਿੱਚ ਸਭ ਤੋਂ ਵੱਧ ਵੋਟਰਾਂ ਦੇ ਨਾਂ ਹਟਾਏ ਗਏ ਹਨ। ਦੂਜੇ ਪਾਸੇ ਬੁੰਦੇਲਖੰਡ ਖੇਤਰ ਦੇ ਲਲਿਤਪੁਰ, ਹਮੀਰਪੁਰ, ਮਹੋਬਾ, ਝਾਂਸੀ ਤੇ ਚਿੱਤਰਕੂਟ ਵਰਗੇ ਜ਼ਿਲ੍ਹਿਆਂ ’ਚ ਵੋਟਰਾਂ ਦੇ ਨਾਂ ਹਟਾਉਣ ਦੀ ਗਿਣਤੀ ਸਭ ਤੋਂ ਘੱਟ ਰਹੀ। ਲਖਨਊ ’ਚ ਲਗਪਗ 12 ਲੱਖ ਵੋਟਰਾਂ ਦੇ ਨਾਂ ਹਟਾਏ ਗਏ ਹਨ। ਵੋਟਰਾਂ ਦੀ ਗਿਣਤੀ 39.94 ਲੱਖ ਤੋਂ ਘਟ ਕੇ 27.94 ਲੱਖ ਰਹਿ ਗਈ ਹੈ। ਗਾਜ਼ੀਆਬਾਦ ’ਚ ਵੋਟਰਾਂ ਦੀ ਗਿਣਤੀ 28.38 ਲੱਖ ਤੋਂ ਘਟ ਕੇ 20.20 ਲੱਖ ਹੋ ਗਈ ਹੈ। ਇਹ ਅੰਕੜੇ ਫਿਲਹਾਲ ਕੱਚੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ, ਵੋਟਰ 6 ਫਰਵਰੀ ਤੱਕ ਇਤਰਾਜ਼ ਜਤਾ ਸਕਦੇ ਹਨ। 6 ਮਾਰਚ ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।

Advertisement
×