DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SIR: ਪੰਜਾਬ ਸਣੇ ਪੰਜ ਰਾਜਾਂ ’ਚ 13.24 ਫੀਸਦ ਵੋਟਾਂ ਕੱਟੀਆਂ

ਅੰਤਿਮ ਸੂਚੀਆਂ ਵਿੱਚ ਸਭ ਤੋਂ ਵੱਧ ਸੁਧਾਰ ਪੰਜਾਬ ’ਚ; ਗੋਆ ਵਿੱਚ ਅੰਤਿਮ ਵੋਟਰ ਸੂਚੀ ਖਰੜੇ ਨਾਲੋੋਂ ਛੋਟੀ

  • fb
  • twitter
  • whatsapp
  • whatsapp
featured-img featured-img
ਸੰਕੇਕਤ ਤਸਵੀਰ
Advertisement
ਅੰਕੜਿਆਂ ਦੀ ਮੰਨੀਏ ਤਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦਾ ਅਮਲ ਮੁਕੰਮਲ ਹੋਣ ਮਗਰੋਂ ਵੋਟਰਾਂ ਦੀ ਗਿਣਤੀ 13.24 ਫੀਸਦ ਤੱਕ ਘਟੀ ਹੈ। ਇਨ੍ਹਾਂ ਪੰਜ ਰਾਜਾਂ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਅਸੈਂਬਲੀ ਚੋਣਾਂ ਹਨ। ਪੰਜਾਬ ਵਿੱਚ ਅੰਤਿਮ ਸੂਚੀਆਂ ’ਚ ਸਭ ਤੋਂ ਵੱਧ ਸੁਧਾਰ ਦੇਖਣ ਨੂੰ ਮਿਲਿਆ। ਉਪਰੋਕਤ ਪੰਜਾਂ ਵਿੱਚੋਂ ਗੋਆ ਇਕੱਲਾ ਅਜਿਹਾ ਹੈ ਜਿੱਥੇ ਅੰਤਿਮ ਵੋਟਰ ਸੂਚੀ ਇਸ ਦੇ ਖਰੜੇ ਨਾਲੋੋਂ ਛੋਟੀ ਹੈ।ਚੋਣ ਕਮਿਸ਼ਨ ਅਤੇ ਰਾਜ ਦੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਹਾਲ ਹੀ ਵਿੱਚ ਜਨਤਕ ਕੀਤੇ ਅੰਕੜਿਆਂ ਅਨੁਸਾਰ ਪੰਜ ਰਾਜਾਂ ਵਿੱਚ ਵੋਟਰਾਂ ਦੀ ਗਿਣਤੀ ਲਗਪਗ 18.71 ਕਰੋੜ ਤੋਂ ਘਟ ਕੇ 16.43 ਕਰੋੜ ਰਹਿ ਗਈ ਹੈ; ਭਾਵ, ਇਸ ਵਿੱਚ ਖਾਲਸ 2.29 ਕਰੋੜ ਦੀ ਕਮੀ ਆਈ ਹੈ, ਜੋ ਲਗਪਗ 12.2 ਫੀਸਦ ਬਣਦੀ ਹੈ।

ਪੰਜਾਬ ਵਿੱਚ ਤੀਜੇ ਪੜਾਅ ਦੌਰਾਨ ਐੱਸ ਆਈ ਆਰ ਦਾ ਅਮਲ ਸ਼ੁਰੂ ਹੋਇਆ ਸੀ। ਵਿਸ਼ੇਸ਼ ਸੁਧਾਈ ਮਗਰੋਂ ਖਰੜਾ ਸੂਚੀ ਵਿੱਚ ਵੋਟਰਾਂ ਦੀ ਗਿਣਤੀ 2.15 ਕਰੋੜ ਤੋਂ ਘਟ ਕੇ 1.94 ਕਰੋੜ ਰਹਿ ਗਈ ਸੀ ਅਤੇ ਫਿਰ ਅੰਤਿਮ ਸੂਚੀਆਂ ਵਿੱਚ ਇਹ 2.01 ਕਰੋੜ ਦਰਜ ਹੋਈ। ਵੋਟਰਾਂ ਦੀ ਗਿਣਤੀ ਵਿੱਚ ਕੁੱਲ ਕਮੀ ਕਰੀਬ 0.14 ਕਰੋੜ ਜਾਂ 6.34 ਫੀਸਦੀ ਰਹੀ। ਖਰੜਾ ਸੂਚੀ ਵਿੱਚੋਂ ਹਟਾਏ ਗਏ ਲਗਪਗ 0.21 ਕਰੋੜ ਵੋਟਰਾਂ ਵਿੱਚੋਂ ਕਰੀਬ 0.07 ਕਰੋੜ (34 ਫੀਸਦ) ਵੋਟਰ ਵਾਪਸ ਸੂਚੀਆਂ ਵਿੱਚ ਸ਼ਾਮਲ ਹੋ ਗਏ।

Advertisement

ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਦੂਜੇ ਪੜਾਅ ਦੌਰਾਨ ਐੱਸ ਆਈ ਆਰ ਦਾ ਅਮਲ ਸ਼ੁਰੂ ਹੋਇਆ। ਵਿਸ਼ੇਸ਼ ਸੁਧਾਈ ਤੋਂ ਪਹਿਲਾਂ ਵੋਟਰਾਂ ਦੀ ਗਿਣਤੀ 15.44 ਕਰੋੜ ਸੀ, ਜੋ ਖਰੜਾ ਸੂਚੀ ਵਿੱਚ ਘਟ ਕੇ 12.56 ਕਰੋੜ ਰਹਿ ਗਈ ਅਤੇ ਅੰਤਿਮ ਸੂਚੀਆਂ ਵਿੱਚ 13.40 ਕਰੋੜ ਦਰਜ ਕੀਤੀ ਗਈ। ਇਸ ਵਿੱਚ ਕੁੱਲ ਕਮੀ ਕਰੀਬ 2.04 ਕਰੋੜ ਜਾਂ 13.24 ਫੀਸਦੀ ਰਹੀ, ਜੋ ਪੰਜਾਂ ਰਾਜਾਂ ਵਿੱਚੋਂ ਸਭ ਤੋਂ ਵੱਧ ਹੈ। ਖਰੜਾ ਸੂਚੀ ਵਿੱਚੋਂ ਕਰੀਬ 2.89 ਕਰੋੜ ਨਾਮ ਹਟਾਏ ਗਏ, ਜਿਨ੍ਹਾਂ ਵਿੱਚੋਂ 0.84 ਕਰੋੜ (29 ਫੀਸਦ) ਨਾਂ ਬਹਾਲ ਕਰ ਦਿੱਤੇ ਗਏ। ਉੱਤਰਾਖੰਡ ਵਿੱਚ ਤੀਜੇ ਪੜਾਅ ਦੌਰਾਨ ਵੋਟਰ ਸੂਚੀਆਂ ਦੀ ਸੋਧ ਕੀਤੀ ਗਈ। ਇਥੇ ਵੋਟਰਾਂ ਦੀ ਗਿਣਤੀ 0.80 ਕਰੋੜ ਤੋਂ ਬਦਲ ਕੇ 0.71 ਕਰੋੜ ਹੋ ਗਈ ਅਤੇ ਅੰਤ ਵਿੱਚ 0.72 ਕਰੋੜ ’ਤੇ ਆ ਕੇ ਰੁਕੀ। ਵੋਟਰਾਂ ਦੀ ਕੁੱਲ ਗਿਣਤੀ ਵਿੱਚ 0.08 ਕਰੋੜ ਜਾਂ 10.07 ਫੀਸਦੀ ਦੀ ਕਮੀ ਆਈ। ਅੰਤਿਮ ਸੂਚੀ ਵਿੱਚ ਸਿਰਫ਼ 0.0025 ਕਰੋੜ ਵੋਟਰ ਹੀ ਵਾਪਸ ਆਏ। ਮਨੀਪੁਰ ਵਿੱਚ ਵੀ ਤੀਜੇ ਪੜਾਅ ਤਹਿਤ ਐੱਸ ਆਈ ਆਰ ਦਾ ਅਮਲ ਸ਼ੁਰੂ ਹੋਇਆ। ਵੋਟਰਾਂ ਦੀ ਗਿਣਤੀ 0.209 ਕਰੋੜ ਤੋਂ ਘਟ ਕੇ 0.193 ਕਰੋੜ ਰਹਿ ਗਈ। ਅੰਤਿਮ ਸੂਚੀ ਵਿੱਚ ਇਹ ਅੰਕੜਾ 0.196 ਕਰੋੜ ਰਿਹਾ। ਵੋਟਰਾਂ ਦੀ ਕੁੱਲ ਕਮੀ ਕਰੀਬ 0.013 ਕਰੋੜ ਜਾਂ 6.33 ਫੀਸਦੀ ਰਹੀ, ਜੋ ਪੰਜਾਬ ਦੇ ਬਰਾਬਰ ਹੈ। ਵਿਸ਼ੇਸ਼ ਸੁਧਾਈ ਦੇ ਦੂਜੇ ਪੜਾਅ ਤਹਿਤ ਗੋਆ ਵਿੱਚ ਵੋਟਰਾਂ ਦੀ ਗਿਣਤੀ 0.1185 ਕਰੋੜ ਤੋਂ ਘਟ ਕੇ 0.1085 ਕਰੋੜ ਰਹਿ ਗਈ, ਜੋ ਅੰਤਿਮ ਸੂਚੀ ਵਿੱਚ ਹੋਰ ਡਿੱਗ ਕੇ 0.1058 ਨੂੰ ਪਹੁੰਚ ਗਈ। ਯੂ ਪੀ ਅਸੈਂਬਲੀ ਦਾ ਕਾਰਜਕਾਲ ਅਗਲੇ ਸਾਲ 22 ਮਈ ਨੂੰ ਜਦੋਂਕਿ ਪੰਜਾਬ, ਮਨੀਪੁਰ, ਗੋਆ ਤੇ ਉੱਤਰਾਖੰਡ ਦਾ ਮਾਰਚ ਵਿੱਚ ਵੱਖ-ਵੱਖ ਤਰੀਕਾਂ ਨੂੰ ਖ਼ਤਮ ਹੋ ਰਿਹਾ ਹੈ।

Advertisement

Advertisement
×