DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Singapore Diamond Theft: ਸਿੰਗਾਪੁਰ ਵਿੱਚ ਹੀਰਾ ਚੋਰੀ ਕਰਨ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨੂੰ ਦੋ ਸਾਲ ਤੋਂ ਵੱਧ ਦੀ ਸਜ਼ਾ

ਹੀਰੇ ਦੀ ਕੀਮਤ ਸੀ 1,54,000 ਅਮਰੀਕੀ ਡਾਲਰ; ਚਾਈਨਾਟਾੳੂਨ ਖੇਤਰ ਦੀ ਜਿਊਲਰੀ ਦੀ ਦੁਕਾਨ ਤੋਂ ਹੀਰਾ ਚੋਰੀ ਕੀਤਾ

  • fb
  • twitter
  • whatsapp
  • whatsapp
Advertisement

Singapore Chinatown jewelry shop theft: ਸਿੰਗਾਪੁਰ ਦੇ ਚਾਈਨਾਟਾਊਨ ਖੇਤਰ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਤੋਂ ਹੀਰਾ ਚੋਰੀ ਕਰਨ ਦੇ ਦੋਸ਼ ਵਿੱਚ 30 ਸਾਲਾ ਭਾਰਤੀ ਨਾਗਰਿਕ ਨੂੰ ਦੋ ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਸੇਰਾਸੀਆ ਮਿਲਨ ਰਮਣਿਕਭਾਈ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਦੇ ਸਾਥੀ 41 ਸਾਲਾ ਮੰਗਰੋਲੀਆ ਮਨੋਜ ਕੁਮਾਰ ਕੁਰਜੀਭਾਈ ਨੂੰ ਪਹਿਲਾਂ ਹੀ ਜੁਲਾਈ ਵਿੱਚ 26 ਮਹੀਨੇ ਅਤੇ ਦੋ ਹਫ਼ਤੇ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਅਸਲੀ ਹੀਰੇ ਦੀ ਜਗ੍ਹਾ ਨਕਲੀ ਹੀਰਾ ਰੱਖਣ ਦੀ ਸਾਜ਼ਿਸ਼

ਇਹ ਪਤਾ ਲੱਗਿਆ ਹੈ ਕਿ ਦੋਵਾਂ ਜਣਿਆਂ ਨੇ ਭਾਰਤ ਦੇ ਸੂਰਤ ਸ਼ਹਿਰ ਤੋਂ ਇੱਕ ਨਕਲੀ ਹੀਰਾ ਤਿਆਰ ਕਰਵਾਇਆ ਸੀ। ਸੇਰਾਸੀਆ ਨੇ ਉਸ ਆਰਡਰ ਦੇ ਬਣੇ ਨਕਲੀ ਹੀਰੇ ਨੂੰ ਆਪਣੇ ਮੂੰਹ ਵਿੱਚ ਲੁਕਾ ਲਿਆ ਸੀ ਅਤੇ ਦੁਕਾਨ ਵਿੱਚ ਜਾ ਕੇ ਅਸਲੀ ਹੀਰੇ ਦੀ ਜਗ੍ਹਾ ਨਕਲੀ ਹੀਰਾ ਰੱਖ ਦਿੱਤਾ ਅਤੇ ਅਸਲੀ ਹੀਰਾ ਆਪਣੇ ਮੂੰਹ ਵਿੱਚ ਛੁਪਾ ਲਿਆ। ਸੇਰਾਸੀਆ ਦੇ ਵਕੀਲ ਨੇ ਅਦਾਲਤ ਵਿੱਚ ਦੱਸਿਆ ਕਿ ਮੰਗਰੋਲੀਆ ਨੇ ਹੀ ਚੋਰੀ ਦੀ ਪੂਰੀ ਸਾਜ਼ਿਸ਼ ਰਚੀ ਸੀ ਅਤੇ ਉਹੀ ਨਕਲੀ ਹੀਰਾ ਲੈ ਕੇ ਆਇਆ ਸੀ।

Advertisement

ਇਹ ਦੋਵੇਂ ਦੋਸ਼ੀ 19 ਜੂਨ ਨੂੰ 4.95 ਕੈਰੇਟ ਦਾ ਹੀਰਾ ਚੋਰੀ ਕਰਨ ਦੇ ਇਰਾਦੇ ਨਾਲ ਸਿੰਗਾਪੁਰ ਆਏ ਸਨ, ਜਿਸ ਦੀ ਉਸ ਸਮੇਂ ਕੀਮਤ 1,54,000 ਅਮਰੀਕੀ ਡਾਲਰ (ਲਗਭਗ 2,00,000 ਸਿੰਗਾਪੁਰ ਡਾਲਰ) ਸੀ। ਦੋਵਾਂ ਨੂੰ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਅਸਲੀ ਹੀਰਾ ਸੇਰਾਸੀਆ ਦੇ ਬੈਗ ਵਿੱਚੋਂ ਬਰਾਮਦ ਹੋ ਗਿਆ ਸੀ। ਅਦਾਲਤ ਵਿੱਚ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਸੇਰਾਸੀਆ ਤਾਂ ਸਿਰਫ਼ ਪੈਸੇ ਦੇ ਲਾਲਚ ਵਿੱਚ ਆ ਕੇ ਮੰਗਰੋਲੀਆ ਦੇ ਕਹਿਣ ਉੱਤੇ ਇਸ ਵਾਰਦਾਤ ਵਿੱਚ ਸ਼ਾਮਲ ਹੋਇਆ ਸੀ, ਜਦੋਂ ਕਿ ਸਰਕਾਰੀ ਵਕੀਲ ਨੇ ਉਸ ਨੂੰ ਵੀ ਉਸ ਦੇ ਸਾਥੀ ਵਾਂਗ ਹੀ ਬਰਾਬਰ ਸਜ਼ਾ ਦੇਣ ਦੀ ਮੰਗ ਕੀਤੀ ਸੀ।

Advertisement

Advertisement
×