DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Repo Rate ਬਰਕਰਾਰ ਰਹਿਣ ਦੇ ਸੰਕੇਤ

ਕੇਂਦਰੀ ਬੈਂਕ ਨੇ ਰੁਪਏ ਦੀ ਗਿਰਾਵਟ ਨੂੰ ਚੰਗੀ ਤਰ੍ਹਾਂ ਸੰਭਾਲਿਆ: ਗੀਤਾ ਗੋਪੀਨਾਥ

  • fb
  • twitter
  • whatsapp
  • whatsapp
Advertisement

ਆਈ ਐੱਮ ਐੱਫ ਦੀ ਸਾਬਕਾ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇ ਵਿਆਜ਼ ਦਰਾਂ ਵਿੱਚ ਹਾਲ ਦੀ ਘੜੀ ਤਬਦੀਲ ਦੀ ਕੋਈ ਸੰਭਾਵਨਾ ਨਹੀਂ ਹੈ। ਭਵਿੱਖ ਵਿੱਚ ਕੋਈ ਵੀ ਫੈਸਲਾ ਕਰਨ ਲਈ ਉਹ ਅੰਕੜਿਆਂ ’ਤੇ ਆਧਾਰਿਤ ਤਰੀਕਾ ਅਪਣਾ ਸਕਦਾ ਹੈ।

ਇਸ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਹਾਲ ਦੀ ਘੜੀ ਤੇਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਰੁਪਏ ਵਿੱਚ ਗਿਰਾਵਟ ਕਾਰਨ ਮਹਿੰਗਾਈ ਵਧਣ ਦੇ ਖਤਰਿਆਂ ਅਤੇ ਆਰਥਿਕ ਗਤੀਵਿਧੀਆਂ ਵਿੱਚ ਨਰਮੀ ਦੇ ਸੰਕੇਤਾਂ ਵਿਚਾਲੇ ਤਾਲਮੇਲ ਬਣਾ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਰਿਜ਼ਰਵ ਬੈਂਕ ਹਾਲ ਦੀ ਘੜੀ ਕੋਈ ਤਬਦੀਲ ਨਹੀਂ ਕਰੇਗਾ ਪਰ ਭਵਿੱਖ ਦੇ ਹਾਲਾਤ ਅਤੇ ਮਹਿੰਗਾਈ ਅਨੁਸਾਰ ਉਹ ਕੋਈ ਕਦਮ ਚੁੱਕੇਗਾ। ਰੁਪਏ ਵਿੱਚ ਗਿਰਾਵਟ ਬਾਰੇ ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਨੇ ਪੱਛਮੀ ਏਸ਼ੀਆ ਸੰਕਟ ਅਤੇ ਹਰਮੁਜ਼ ਜਲ ਮਾਰਗ ਬੰਦ ਹੋਣ ਕਾਰਨ ਰੁਪਏ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ। ਕੌਮਾਂਤਰੀ ਆਰਥਿਕ ਮਾਹੌਲ ਵਿੱਚ ਜਦੋਂ ਵੱਡੀ ਤਬਦੀਲੀ ਹੁੰਦੀ ਹੈ, ਉਦੋਂ ਕਰੰਸੀ ਦਾ ਅਨੁਕੂਲ ਹੋਣਾ ਕੁਦਰਤੀ ਹੈ।

Advertisement

ਮੁਦਰਾ ਨੀਤੀ ਸਮਿਤੀ ਦੀ ਮੀਟਿੰਗ ਸ਼ੁਰੂ

ਰਿਜ਼ਰਵ ਬੈਂਕ ਦੇ ਗਵਰਨਰ ਸੰਜੈ ਮਲਹੋਤਰਾ ਦੀ ਅਗਵਾਈ ਵਾਲੀ ਉੱਚ ਤਾਕਤੀ ਮੁਦਰਾ ਨੀਤੀ ਸਮਿਤੀ ਦੀ ਤਿੰਨ ਦਿਨਾਂ ਮੀਟਿੰਗ ਅੱਜ ਸ਼ੁਰੂ ਹੋਈ। ਉਮੀਦ ਕੀਤੀ ਜਾ ਰਹੀ ਹੈ ਕਿ ਕੇਂਦਰੀ ਬੈਂਕ ਪੱਛਮੀ ਏਸ਼ੀਆ ਸੰਕਟ ਕਾਰਨ ਮਹਿੰਗਾਈ ਦੇ ਨਾਲ-ਨਾਲ ਆਰਥਿਕ ਵਿਕਾਸ ਸਬੰਧੀ ਚੁਣੌਤੀਆਂ ਕਾਰਨ ਰੈਪੋ ਰੇਟ 5.25 ਫ਼ੀਸਦੀ ’ਤੇ ਕਾਇਮ ਰੱਖ ਸਕਦਾ ਹੈ। ਤਿੰਨ ਦਿਨਾਂ ਦੇ ਵਿਚਾਰ ਵਟਾਂਦਰੇ ਮਗਰੋਂ ਛੇ ਮੈਂਬਰੀ ਕਮੇਟੀ ਵੱਲੋਂ 5 ਜੂਨ ਨੂੰ ਮੁਦਰਾ ਨੀਤੀ ਦਾ ਐਲਾਨ ਕੀਤਾ ਜਾਵੇਗਾ।

Advertisement

Advertisement
×