DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

JEE-Advanced 'ਚ Shubham ਨੇ ਮਾਰੀ ਬਾਜ਼ੀ

ਆਈ ਆਈ ਟੀਜ਼ ’ਚ ਦਾਖ਼ਲਿਆਂ ਸਬੰਧੀ ਸਾਂਝੀ ਦਾਖ਼ਲਾ ਪ੍ਰੀਖਿਆ (ਐਡਵਾਂਸਡ) 2026 ’ਚ ਦਿੱਲੀ ਜ਼ੋਨ ਦੇ ਸ਼ੁਭਮ ਕੁਮਾਰ ਨੇ ਸਾਂਝੀ ਰੈਂਕ ਸੂਚੀ ’ਚ 360 ’ਚੋਂ 330 ਅੰਕ ਲੈ ਕੇ ਬਾਜ਼ੀ ਮਾਰੀ ਹੈ। ਨਤੀਜਿਆਂ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ। ਜੇ ਈ...

  • fb
  • twitter
  • whatsapp
  • whatsapp
Advertisement

ਆਈ ਆਈ ਟੀਜ਼ ’ਚ ਦਾਖ਼ਲਿਆਂ ਸਬੰਧੀ ਸਾਂਝੀ ਦਾਖ਼ਲਾ ਪ੍ਰੀਖਿਆ (ਐਡਵਾਂਸਡ) 2026 ’ਚ ਦਿੱਲੀ ਜ਼ੋਨ ਦੇ ਸ਼ੁਭਮ ਕੁਮਾਰ ਨੇ ਸਾਂਝੀ ਰੈਂਕ ਸੂਚੀ ’ਚ 360 ’ਚੋਂ 330 ਅੰਕ ਲੈ ਕੇ ਬਾਜ਼ੀ ਮਾਰੀ ਹੈ। ਨਤੀਜਿਆਂ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ। ਜੇ ਈ ਈ-ਐਡਵਾਂਸਡ ਲਈ ਕੁੱਲ 56,880 ਪ੍ਰੀਖਿਆਰਥੀ ਕੁਆਲੀਫਾਈ ਹੋਏ ਹਨ ਜਿਨ੍ਹਾਂ ’ਚੋਂ 10,107 ਲੜਕੀਆਂ ਹਨ। ਪ੍ਰੀਖਿਆ ਦੇਣ ਵਾਲਾ ਇਕੋ-ਇਕ ਥਰਡ ਜੈਂਡਰ ਅਸਫਲ ਰਿਹਾ। ਆਈ ਆਈ ਟੀ ਦਿੱਲੀ ਜ਼ੋਨ ਦੀ ਆਰੋਹੀ ਦੇਸ਼ਪਾਂਡੇ ਲੜਕੀਆਂ ’ਚ 77ਵਾਂ ਆਲ ਇੰਡੀਆ ਰੈਂਕ ਲੈ ਕੇ ਸਿਖਰਲੇ ਸਥਾਨ ’ਤੇ ਰਹੀ। ਉਸ ਨੂੰ 360 ’ਚੋਂ 280 ਨੰਬਰ ਮਿਲੇ। ਕਬੀਰ ਚਿੱਲਰ 329 ਅੰਕਾਂ ਨਾਲ ਦੂਜੇ ਅਤੇ ਜਤਿਨ ਚਾਹਰ 319 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੇ। ਆਈ ਆਈ ਟੀ ਮਦਰਾਸ ਜ਼ੋਨ ’ਚ 14,294, ਆਈ ਆਈ ਟੀ ਬੰਬੇ ’ਚ 12,389 ਅਤੇ ਆਈ ਆਈ ਟੀ ਦਿੱਲੀ ’ਚ 10,697 ਪ੍ਰੀਖਿਆਰਥੀ ਪਾਸ ਹੋਏ ਹਨ।

Advertisement

ਸੋਸ਼ਲ ਮੀਡੀਆ ਤੋਂ ਪਰਹੇਜ਼ ਨਾਲ ਮਿਲੀ ਸਫਲਤਾ

Advertisement

ਬਿਹਾਰ ਦੇ ਗਯਾ ਨਿਵਾਸੀ ਸ਼ੁਭਮ ਕੁਮਾਰ ਨੇ ਕਿਹਾ ਕਿ ਉਹ ਸਿਖਰਲਾ ਰੈਂਕ ਹਾਸਲ ਕਰ ਕੇ ਖੁਸ਼ ਹੈ। ਉਸ ਨੇ ਪੀ ਟੀ ਆਈ ਵੀਡੀਓਜ਼ ਨੂੰ ਦੱਸਿਆ, ‘‘ਮੈਂ ਬੀਤੇ ਦੋ ਸਾਲਾਂ ਤੋਂ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ ਅਤੇ ਮੈਨੂੰ ਆਸ ਸੀ ਕਿ ਮੈਂ ਸਖ਼ਤ ਮਿਹਨਨ ਨਾਲ ਚੰਗਾ ਰੈਂਕ ਹਾਸਲ ਕਰਾਂਗਾ।’’ ਸ਼ੁਭਮ ਨੇ ਦੱਸਿਆ ਕਿ ਉਹ ਨਾਂਹ-ਪੱਖੀ ਖ਼ਬਰਾਂ ਦੇ ਪ੍ਰਭਾਵ ਹੇਠ ਨਹੀਂ ਆਇਆ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। ਮੈਂ ਫੋਨ ਵੀ ਸਿਰਫ਼ ਮਾਪਿਆਂ ਜਾਂ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਵਰਤਦਾ ਸੀ। ਉਹ ਰੋਜ਼ਾਨਾ 8 ਤੋਂ 10 ਘੰਟੇ ਪੜ੍ਹਾਈ ਕਰਦਾ ਸੀ ਅਤੇ ਤਣਾਅ ਪੈਦਾ ਹੋਣ ’ਤੇ ਯੋਗ ਵੀ ਕਰਦਾ ਸੀ।

Advertisement
×