ਮੁੰਬਈ, 9 ਦਸੰਬਰ
ਸ਼ਰਧਾ ਵਾਕਰ ਦੇ ਪਿਤਾ ਵਿਕਾਸ ਵਾਕਰ ਨੇ ਆਪਣੀ ਧੀ ਦੇ ਲਿਵ-ਇਨ ਪਾਰਟਨਰ ਆਫ਼ਤਾਬ ਪੂਨਾਵਾਲਾ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਰਧਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ‘ਚ ਦੇਰੀ ਕਰਨ ਵਾਲੇ ਪਾਲਘਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਜਾਂਚ ਹੋਣੀ ਚਾਹੀਦੀ ਹੈ, ਜੇ ਉਹ ਤੁਰੰਤ ਕਾਰਵਾਈ ਕਰਦੇ ਤਾਂ ਅੱਜ ਉਸ ਦੀ ਧੀ ਜ਼ਿੰਦਾ ਹੁੰਦੀ।