Shopian Encounter: ਫੌਜ ਨਾਲ ਮੁਕਾਬਲੇ ਦੌਰਾਨ ਲਸ਼ਕਰ-ਏ-ਤਇਬਾ ਦਾ ਅਤਿਵਾਦੀ ਢੇਰ
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਅਤਿਵਾਦ ਵਿਰੋਧੀ ਅਪਰੇਸ਼ਨ ਦੌਰਾਨ ਲਸ਼ਕਰ-ਏ-ਤਇਬਾ (LeT) ਦਾ ਇੱਕ ਅੱਤਵਾਦੀ ਮਾਰਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਮੀਮੰਦਰ ਇਲਾਕੇ ਵਿੱਚ, ਜਿਸ ਵਿੱਚ...
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਅਤਿਵਾਦ ਵਿਰੋਧੀ ਅਪਰੇਸ਼ਨ ਦੌਰਾਨ ਲਸ਼ਕਰ-ਏ-ਤਇਬਾ (LeT) ਦਾ ਇੱਕ ਅੱਤਵਾਦੀ ਮਾਰਿਆ ਗਿਆ ਹੈ।
ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਮੀਮੰਦਰ ਇਲਾਕੇ ਵਿੱਚ, ਜਿਸ ਵਿੱਚ ਸੱਤ ਪਿੰਡ ਸ਼ਾਮਲ ਹਨ, 3 ਜੁਲਾਈ ਨੂੰ ਇੱਕ ਸੰਘਣੇ ਬਾਗ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਜੰਮੂ-ਕਸ਼ਮੀਰ ਪੁਲਿਸ ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, "ਤੁਸੀਂ ਭੱਜ ਸਕਦੇ ਹੋ ਪਰ ਲੁਕ ਨਹੀਂ ਸਕਦੇ! ਐੱਸ.ਓ.ਜੀ. (SOG) ਸ਼ੋਪੀਆਂ ਵੱਲੋਂ ਆਰ.ਆਰ. (RR) ਅਤੇ ਸੀ.ਆਰ.ਪੀ.ਐੱਫ. (CRPF) ਦੇ ਨਾਲ ਮਿਲ ਕੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਲਸ਼ਕਰ ਅਤਿਵਾਦੀ ਨੂੰ ਮਾਰ ਮੁਕਾਇਆ ਗਿਆ ਹੈ।"
ਪੁਲੀਸ, ਫੌਜ ਦੀ 55 ਆਰ.ਆਰ. ਅਤੇ 44 ਆਰ.ਆਰ., ਅਤੇ ਸੀ.ਆਰ.ਪੀ.ਐੱਫ. ਦੀ ਇੱਕ ਸਾਂਝੀ ਟੀਮ ਨੇ ਪਿਛਲੇ ਪੰਜ ਦਿਨਾਂ ਤੋਂ ਇਲਾਕੇ ਨੂੰ ਸਖ਼ਤ ਘੇਰੇ ਵਿੱਚ ਰੱਖਿਆ ਹੋਇਆ ਸੀ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ।
ਅਧਿਕਾਰੀਆਂ ਨੇ ਪਹਿਲਾਂ ਇੱਥੇ ਫਸੇ ਅਤਿਵਾਦੀਆਂ ਦੀ ਪਛਾਣ ਲਤੀਫ ਅਤੇ ਜ਼ਾਕਿਰ ਵਜੋਂ ਕੀਤੀ ਸੀ।
