ਜਯਾ ਬੱਚਨ ਦੇ ਪੱਖ ਵਿੱਚ ਨਿੱਤਰੀ ਸ਼ਿਵ ਸੈਨਾ

ਜਯਾ ਬੱਚਨ ਦੇ ਪੱਖ ਵਿੱਚ ਨਿੱਤਰੀ ਸ਼ਿਵ ਸੈਨਾ

ਮੁੰਬਈ, 16 ਸਤੰਬਰ

ਫਿਲਮ ਸਨਅਤ ਵਿੱਚ ਨਸ਼ਿਆਂ ਦੀ ਸਮੱਸਿਆ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਆਲੋਚਨਾ ਕਰਨ ’ਤੇ ਸ਼ਿਵ ਸੈਨਾ ਅੱਜ ਰਾਜ ਸਭਾ ਮੈਂਬਰ ਤੇ ਉੱਘੀ ਅਦਾਕਾਰਾ ਜਯਾ ਬੱਚਨ ਦੇ ਸਮਰਥਨ ਵਿੱਚ ਆ ਖੜ੍ਹੀ ਹੋਈ ਹੈ।

ਸ਼ਿਵ ਸੈਨਾ ਨੇ ਪਾਰਟੀ ਦੇ ਅਖ਼ਬਾਰ ‘ਸਾਮਨਾ’ ਦੀ ਇਕ ਸੰਪਾਦਕੀ ਵਿੱਚ ਕਿਹਾ, ‘‘ਅਜਿਹੇ ਦਾਅਵੇ ਕਰਨ ਵਾਲੇ ਢੋਂਗੀ ਹਨ ਅਤੇ ਉਨ੍ਹਾਂ ਦੇ ਬਿਆਨਾਂ ਦੇ ਦੋ ਮਤਲਬ ਹੁੰਦੇ ਹਨ।’’ ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਤੇ ਉੱਘੀ ਅਦਾਕਾਰਾ ਜਯਾ ਬੱਚਨ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਸੰਬੋਧਨ ਕਰਦਿਆਂ ਫਿਲਮ ਸਨਅਤ ਦਾ ਅਕਸ ਖ਼ਰਾਬ ਕਰਨ ਵਾਲਿਆਂ ਦੀ ਆਲੋਚਨਾ ਕੀਤੀ ਸੀ। 

ਜਯਾ ਬੱਚਨ ਦਾ ਸਮਰਥਨ ਕਰਦਿਆਂ ਮਰਾਠੀ ਰੋਜ਼ਾਨਾ ਅਖ਼ਬਾਰ ਨੇ ਕਿਹਾ, ‘‘ਜੋ ਲੋਕ ਇਹ ਦਾਅਵਾ ਕਰਦੇ ਹਨ ਕਿ ਫਿਲਮ ਇੰਡਸਟਰੀ ਵਿੱਚ ਹਰੇਕ ਕਲਾਕਾਰ ਤੇ ਤਕਨੀਸ਼ੀਅਨ ਨਸ਼ੇ ਦਾ ਆਦੀ ਹੈ, ਦਾ ਡੋਪ ਟੈਸਟ ਕੀਤਾ ਜਾਣਾ ਚਾਹੀਦਾ ਹੈ।’’ ਸ਼ਿਵ ਸੈਨਾ ਨੇ ਕਿਹਾ ਕਿ ਭਾਰਤੀ ਫਿਲਮ ਸਨਅਤ ਦੀ ਨੀਂਹ ਇਕ ਮਰਾਠੀ ਦਾਦਾਸਾਹਿਬ ਫਾਲਕੇ ਨੇ ਰੱਖੀ ਸੀ। ਇਹ ਫਿਲਮ ਇੰਡਸਟਰੀ ‘ਰਾਜਾ ਹਰੀਸ਼ਚੰਦਰ’ ਵਰਗੀਆਂ ਫਿਲਮਾਂ ਤੋਂ ਸ਼ੁਰੂ ਹੋਈ ਸੀ ਅਤੇ ਲੱਖਾਂ ਲੋਕਾਂ ਦੀ ਸਖ਼ਤ ਮਿਹਨਤ ਨਾਲ ਅੱਜ ਇਸ ਮੁਕਾਮ ’ਤੇ ਪਹੁੰਚੀ ਹੈ।’’ 

ਇਸੇ ਦੌਰਾਨ ਪੁਲੀਸ ਨੇ ਮੁੰਬਈ ਵਿੱਚ ਸਥਿਤ ਉੱਘੇ ਅਦਾਕਾਰ ਅਮਿਤਾਭ ਬੱਚਨ ਤੇ ਸੰਸਦ ਮੈਂਬਰ ਜਯਾ ਬੱਚਨ ਦੇ ਬੰਗਲਿਆਂ ‘ਜਲਸਾ’, ‘ਜਨਕ’ ਤੇ ‘ਪ੍ਰਤੀਕਸ਼ਾ’ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਇਕ ਅਧਿਕਾਰੀ ਨੇ ਕਿਹਾ, ‘‘ਅਮਿਤਾਭ ਬੱਚਨ ਨੂੰ ਪਹਿਲਾਂ ਤੋਂ      ‘ਐਕਸ’ ਕੈਟਾਗਰੀ ਦੀ ਸੁਰੱਖਿਆ ਮਿਲੀ ਹੋਈ ਹੈ। ਜਯਾ ਬੱਚਨ ਵੱਲੋਂ ਸੰਸਦ ਵਿੱਚ ਦਿੱਤੇ ਗਏ ਭਾਸ਼ਣ ਤੋਂ ਬਾਅਦ  ਅਸੀਂ ਜੁਹੂ ਸਥਿਤ ਉਨ੍ਹਾਂ ਦੇ ਬੰਗਲਿਆਂ ਦੇ ਬਾਹਰ ਸੁਰੱਖਿਆ ਤੇ ਪੈਟਰੋਲਿੰਗ  ਵਧਾ ਦਿੱਤੀ ਹੈ।’’ -ਪੀਟੀਆਈ

ਸੰਸਦ ’ਚ ਭਾਸ਼ਣ ਤੋਂ ਬਾਅਦ ਬੱਚਨ ਪਰਿਵਾਰ ਹੋਇਆ ਟਰੋਲ

ਮੁੰਬਈ: ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਅਤੇ ਉੱਘੀ ਅਦਾਕਾਰਾ ਜਯਾ ਬੱਚਨ ਵੱਲੋਂ ਲੰਘੇ ਦਿਨੀ ਰਾਜ ਸਭਾ ਵਿੱਚ ਸੰਬੋਧਨ ਕਰਦਿਆਂ ਇਹ ਦੋਸ਼ ਲਗਾਏ ਜਾਣ ਕਿ ਫਿਲਮ ਇੰਡਸਟਰੀ ਨੂੰ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੋਂ ਬਾਅਦ ਸਵੇਰ ਤੋਂ ਹੀ ਟਵਿੱਟਰ ’ਤੇ ਬੱਚਨ ਪਰਿਵਾਰ ਤੇ ਜਯਾ ਬੱਚਨ ਖ਼ਿਲਾਫ਼ ਲੋਕਾਂ ਨੇ ਟਵੀਟ ਕਰਨੇ ਸ਼ੁਰੂ ਕਰ ਦਿੱਤੇ। ਰਵੀ ਕਿਸ਼ਨ ਦੇ ਸਮਰਥਕਾਂ ਨੇ ਜਯਾ ਤੇ ਉਸ ਦੇ ਬਾਕੀ ਪਰਿਵਾਰ ਖ਼ਿਲਾਫ਼ ਕਾਫੀ ਭੜਾਸ ਕੱਢੀ ਤੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ। ਉਨ੍ਹਾਂ ਨੇ ਜਯਾ ਬੱਚਨ ਨੂੰ ਫਿਲਮ ਇੰਡਸਟਰੀ ਦੇ ਨਸ਼ੇੜੀਆਂ ਨੂੰ ਬਚਾਉਣ ਵਾਲੀ ਵੀ ਕਿਹਾ।’’ -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਸ਼ਹਿਰ

View All