ਨਵੀਂ ਦਿੱਲੀ, 14 ਸਤੰਬਰ
ਝਾਰਖੰਡ ਮੁਕਤੀ ਮੋਰਚਾ ਦੇ ਆਗੂ ਸ਼ਬਿੂ ਸੋਰੇਨ ਅਤੇ ਸਾਬਕਾ ਰੇਲਵੇ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਦਨਿੇਸ਼ ਤ੍ਰਵਿੇਦੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਅੱਜ ਕਈ ਹੋਰ ਆਗੂਆਂ ਨਾਲ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ। ਇਨ੍ਹਾਂ ਤੋਂ ਇਲਾਵਾ ਟੀਐੱਮਸੀ ਦੀ ਅਰਪਿਤਾ ਘੋਸ਼, ਭਾਜਪਾ ਦੇ ਸਈਦ ਜ਼ਫਰ ਇਸਲਾਮ ਤੇ ਜੈ ਪ੍ਰਕਾਸ਼ ਨਿਸ਼ਾਦ, ਆਜ਼ਾਦ ਆਗੂ ਅਜੀਤ ਕੁਮਾਰ ਭੂਯਾਨ, ਕਾਂਗਰਸੀ ਆਗੂ ਫੂਲੋ ਦੇਵੀ ਨੇਤਾਮ, ਐੱਲਜੇਡੀ ਦੇ ਐੱਮ ਵੀ ਸ਼੍ਰੇਯਮਸ ਕੁਮਾਰ, ਐੱਨਸੀ ਦੀ ਫੌਜ਼ੀਆ ਖਾਨ, ਐੱਨਪੀਪੀ ਦੇ ਵੈਂਵਰਾਈ ਖਾਰਲੁਖੀ, ਡੀਐੱਮਕੇ ਦੇ ਐੱਨਆਰ ਇਲੈਂਗੋ ਤੇ ਅਨਿਤਯਾਰ ਪੀ. ਸੇਲਵਰਾਸੂ, ਟੀਆਰਐੱਸ ਦੇ ਕੇ. ਕੇਸ਼ਵ ਰਾਓ ਤੇ ਕੇ ਆਰ ਸੁਰੇਸ਼ ਰੈੱਡੀ ਨੇ ਵੀ ਅੱਜ ਆਪਣਿਆਂ ਅਹੁਦਿਆਂ ਦੀ ਸਹੁੰ ਚੁੱਕੀ। -ਆਈਏਐੱਨਐੱਸ