DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sexual assault, ਜਿਊਂਦੇ ਜੀਅ ਪਾਣੀ ਵਿੱਚ ਸੁੱਟਿਆ

ਪੋਸਟਮਾਰਟਮ ’ਚ ਖੁਲਾਸਾ ਹੋਇਆ; ਬੱਚੀ ਦੀ ਛੱਪੜ ’ਚੋਂ ਮਿਲੀ ਸੀ ਲਾਸ਼

  • fb
  • twitter
  • whatsapp
  • whatsapp
featured-img featured-img
ਕੋਲਕਾਤਾ ਵਿੱਚ ਮੋਮਬੱਤੀ ਜਗਾ ਕੇ ਰੋਸ ਮਾਰਚ ਕਰਦੀ ਹੋਈ ਟੀ ਐੱਮ ਸੀ ਮੁਖੀ ਮਮਤਾ ਬੈਨਰਜੀ। -ਫੋਟੋ: ਪੀਟੀਆਈ
Advertisement

ਕੋਲਕਾਤਾ ਤੋਂ ਲਗਪਗ 25 ਕਿਲੋਮੀਟਰ ਦੂਰ ਇੱਕ ਛੱਪੜ ਵਿੱਚ ਬੋਰੀ ’ਚੋਂ 11 ਸਾਲਾ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਸਿਰ ’ਤੇ ਸੱਟਾਂ, ਜਿਨਸੀ ਸ਼ੋਸ਼ਣ ਅਤੇ ਜਿਉਂਦੇ ਜੀਅ ਪਾਣੀ ਵਿੱਚ ਸੁੱਟੇ ਜਾਣ ਦੇ ਸੰਕੇਤ ਮਿਲੇ ਹਨ। ਇਹ ਬੱਚੀ ਸ਼ਨਿਚਰਵਾਰ ਨੂੰ ਦੱਖਣੀ 24 ਪਰਗਨਾ ਦੇ ਬਾਰੂਈਪੁਰ ਸਥਿਤ ਆਪਣੇ ਘਰ ਤੋਂ ਸਹੇਲੀ ਲਈ ਜਨਮ ਦਿਨ ਦਾ ਤੋਹਫਾ ਖਰੀਦਣ ਨਿਕਲੀ ਸੀ ਅਤੇ ਲਾਪਤਾ ਹੋ ਗਈ। ਉਸ ਦੇ ਪਰਿਵਾਰ ਨੇ ਪੁਲੀਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਐਤਵਾਰ ਨੂੰ ਉਸ ਦੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਤੋਂ ਤੁਰੰਤ ਬਾਅਦ, ਗੁੱਸੇ ਵਿੱਚ ਆਈ ਭੀੜ ਨੇ ਬੱਚੀ ਦੇ ਜਬਰ-ਜਨਾਹ ਅਤੇ ਕਤਲ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਪੋਸਟਮਾਰਟਮ ਦੀ ਸ਼ੁਰੂਆਤੀ ਜਾਂਚ ਵਿੱਚ ਬੱਚੀ ਦੇ ਗੁਪਤ ਅੰਗਾਂ ’ਤੇ ਸੱਟਾਂ ਦੇ ਨਿਸ਼ਾਨਾਂ ਤੋਂ ਇਲਾਵਾ ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਖੁਰਚਣ ਅਤੇ ਦੰਦਾਂ ਨਾਲ ਵੱਢਣ ਦੇ ਨਿਸ਼ਾਨ ਮਿਲੇ ਹਨ। ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਇਸ ਵਿੱਚ ਇਹ ਸੰਕੇਤ ਵੀ ਮਿਲਿਆ ਹੈ ਕਿ ਬੱਚੀ ਦੇ ਸਿਰ ’ਤੇ ਜਾਂ ਤਾਂ ਕਿਸੇ ਭਾਰੀ ਚੀਜ਼ ਨਾਲ ਹਮਲਾ ਕੀਤਾ ਗਿਆ ਸੀ ਜਾਂ ਫਿਰ ਉਸ ਦਾ ਸਿਰ ਕਿਸੇ ਸਖ਼ਤ ਜਗ੍ਹਾ ’ਤੇ ਮਾਰਿਆ ਗਿਆ ਸੀ।

Advertisement

ਮਮਤਾ ਬੈਨਰਜੀ ਨੇ ਰੋਸ ਮਾਰਚ ਕੀਤਾ

Advertisement

ਕੋਲਕਾਤਾ: ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਾਰੂਈਪੁਰ ਵਿੱਚ ਇੱਕ 11 ਸਾਲਾ ਬੱਚੀ ਨਾਲ ਕਥਿਤ ਜਬਰਜਨਾਹ ਅਤੇ ਹੱਤਿਆ ਦੀ ਘਟਨਾ ਦੇ ਵਿਰੋਧ ਵਿੱਚ ਅੱਜ ਇੱਥੇ ਆਪਣੀ ਕਾਲੀਘਾਟ ਸਥਿਤ ਰਿਹਾਇਸ਼ ਤੋਂ ਰੋਸ ਮਾਰਚ ਕੀਤਾ। ਹੱਥ ਵਿੱਚ ਜਗਦੀ ਹੋਈ ਮੋਮਬੱਤੀ ਲੈ ਕੇ ਮਮਤਾ ਬੈਨਰਜੀ ਨੇ ਇਸ ਮਾਰਚ ਦੀ ਅਗਵਾਈ ਕੀਤੀ, ਜਿਸ ਵਿੱਚ ਸੰਸਦ ਮੈਂਬਰ ਡੋਲਾ ਸੇਨ ਅਤੇ ਪ੍ਰਤਿਮਾ ਮੰਡਲ ਵੀ ਸ਼ਾਮਲ ਹੋਈਆਂ। ਉਨ੍ਹਾਂ ਦੀ ਅਗਵਾਈ ਵਾਲੇ ਟੀ ਐੱਮ ਸੀ ਧੜੇ ਦੇ ਕਈ ਸਮਰਥਕਾਂ ਨੇ ਇਸ ਮੌਨ ਰੋਸ ਮਾਰਚ ਵਿੱਚ ਹਿੱਸਾ ਲਿਆ। ਮਮਤਾ ਬੈਨਰਜੀ ਹਰੀਸ਼ ਚੈਟਰਜੀ ਸਟ੍ਰੀਟ ਤੋਂ ਹੁੰਦੇ ਹੋਏ ਪੈਦਲ ਚੱਲੀ। ਇਸ ਦੌਰਾਨ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਇਲਾਕੇ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ। -ਪੀਟੀਆਈ

Advertisement
×