DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੰਵੇਦਨਸ਼ੀਲ ਇਮਾਰਤਾਂ ਨੂੰ ਹਮਲਿਆਂ ਤੋਂ ਬਚਾਉਣਗੀਆਂ ਐਂਟੀ-ਡਰੋਨ ਸਟੀਲ ਮੈੱਸ਼ ਸਕਰੀਨਾਂ

ਸ਼ੁਰੂਆਤ ’ਚ ਪੱਛਮੀ ਖੇਤਰ ਵਿੱਚ ਹੋਣਗੀਆਂ ਸਥਾਪਤ

  • fb
  • twitter
  • whatsapp
  • whatsapp
Advertisement
ਭਾਰਤ ਦੀ ਥਲ ਸੈਨਾ ਵੱਲੋਂ ਸੰਵੇਦਨਸ਼ੀਲ ਇਮਾਰਤਾਂ ਨੂੰ ਡਰੋਨ ਅਤੇ ਮਾਨਵ-ਰਹਿਤ ਹਵਾਈ ਵਾਹਨਾਂ ਵੱਲੋਂ ਕੀਤੇ ਜਾਂਦੇ ਹਮਲਿਆਂ ਤੋਂ ਬਚਾਉਣ ਲਈ ਬਹੁ-ਪਰਤੀ ਐਂਟੀ-ਡਰੋਨ ਸਟੀਲ ਮੈੱਸ਼ ਸਕਰੀਨਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਰੱਖਿਆ ਮੰਤਰਾਲੇ ਮੁਤਾਬਕ ਸਾਲ 2025-26 ਦੌਰਾਨ ਭਾਰਤ-ਪਾਕਿਸਤਾਨ ਸਰਹੱਦ ’ਤੇ ਕੁੱਲ 863 ਡਰੋਨ ਗਤੀਵਿਧੀਆਂ ਦੇਖੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 854 ਘਟਨਾਵਾਂ ਪੰਜਾਬ ਅਤੇ ਰਾਜਸਥਾਨ ਵਿੱਚ ਵਾਪਰੀਆਂ ਹਨ। ਇਸ ਅਰਸੇ ਦੌਰਾਨ 237 ਡਰੋਨ ਡੇਗ ਦਿੱਤੇ ਗਏ, ਜਿਨ੍ਹਾਂ ਵਿੱਚੋਂ ਪੰਜ ’ਚ ਜੰਗ ਸਬੰਧੀ ਸਾਜ਼ੋ-ਸਾਮਾਨ, 72 ’ਚ ਨਸ਼ੀਲੇ ਪਦਾਰਥ ਸਨ, ਜਦਕਿ 161 ਡਰੋਨ ਬਿਨਾਂ ਕਿਸੇ ਸਾਮਾਨ ਦੇ ਸਨ। ਰੱਖਿਆ ਮੰਤਰਾਲੇ ਵੱਲੋਂ ਸਾਲ 2025-26 ਲਈ ਸੂਬਿਆਂ ਸਬੰਧੀ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਇਹ ਡਰੋਨ ਗਤੀਵਿਧੀਆਂ ਕੌਮਾਂਤਰੀ ਸਰਹੱਦ ਤੇ ਖ਼ਾਸ ਤੌਰ ’ਤੇ ਪੰਜਾਬ ਵਿੱਚ ਜਾਸੂਸੀ, ਹਥਿਆਰਾਂ ਅਤੇ ਗੋਲਾ-ਬਾਰੂਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਦੁਸ਼ਮਣ ਵੱਲੋਂ ਇਸ ਤਕਨਾਲੋਜੀ ਦੀ ਵਧਦੀ ਵਰਤੋਂ ਵੱਲ ਸੰਕੇਤ ਕਰਦੀਆਂ ਹਨ।

ਥਲ ਸੈਨਾ ਵੱਲੋਂ 25 ਸਤੰਬਰ ਨੂੰ ਜਾਣਕਾਰੀ ਦੇਣ ਲਈ ਕੀਤੀ ਗਈ ਬੇਨਤੀ ’ਤੇ ਉਪਲਬਧ ਕਰਵਾਈ ਗਈ ਸੂਚਨਾ ਮੁਤਾਬਕ ਲਗਪਗ 37 ਮੀਟਰ ਲੰਮੀਆਂ ਅਤੇ 20 ਮੀਟਰ ਚੌੜੀਆਂ ਹਨ ਇਨ੍ਹਾਂ ਸਕਰੀਨਾਂ ਵਿੱਚ ਵੱਖ-ਵੱਖ ਕਿਸਮ ਦੀ ਸਟੀਲ ਮੈੱਸ਼ (ਲੋਹੇ ਦੀ ਜਾਲੀ) ਦੀਆਂ ਤਿੰਨ ਪਰਤਾਂ ਸ਼ਾਮਲ ਹੋਣਗੀਆਂ। ਇਨ੍ਹਾਂ ਨੂੰ ਆਉਣ ਵਾਲੀਆਂ ਹਵਾਈ ਵਸਤਾਂ ਨੂੰ ਰੋਕਣ, ਉਨ੍ਹਾਂ ਦੀ ਊਰਜਾ ਨਸ਼ਟ ਕਰਨ ਤੇ ਉਨ੍ਹਾਂ ਨੂੰ ਹੌਲੀ-ਹੌਲੀ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਰੱਖਿਆ ਪ੍ਰਣਾਲੀਆਂ ਨੂੰ ਸ਼ੁਰੂ ’ਚ ਪੱਛਮੀ ਖੇਤਰ (ਵੈਸਟਰਨ ਸੈਕਟਰ) ਵਿੱਚ ਸਥਾਪਤ ਕੀਤਾ ਜਾਵੇਗਾ। ਇਹ ਸਕਰੀਨਾਂ, ਡਰੋਨਾਂ ਦੇ ਸਮੂਹ ਤੋਂ ਰੱਖਿਆ ਲਈ ਵਾਧੂ ਰੱਖਿਆ ਪਰਤ ਦੇਣ ਤੋਂ ਇਲਾਵਾ ਬੰਦੂਕਾਂ, ਲੇਜਰ ਤੇ ਜੈਮਰ ਜਿਹੀਆਂ ਮੌਜੂਦਾ ਐਂਟੀ-ਡਰੋਨ ਉਪਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਕੀਤੇ ਗਏ ਹਨ। ਛੋਟੇ ਅਤੇ ਘੱਟ ਉਚਾਈ ’ਤੇ ਉਡਣ ਵਾਲੇ ਡਰੋਨਾਂ ਦਾ ਪਤਾ ਲਾਉਣਾ ਅਤੇ ਉਨ੍ਹਾਂ ਨੂੰ ਬੇਅਸਰ ਕਰਨਾ ਅਕਸਰ ਵੱਡੇ ਯੂ ਏ ਐੱਸ (ਮਾਨਵ-ਰਹਿਤ ਰੱਖਿਆ ਪ੍ਰਣਾਲੀ) ਦੀ ਤੁਲਨਾ ਵਿੱਚ ਵੱਧ ਔਖਾ ਹੁੰਦਾ ਹੈ।

Advertisement

ਕਾਬਿਲੇਗ਼ੌਰ ਹੈ ਕਿ ਭਾਰਤੀ ਥਲ ਸੈਨਾ ਅਗਲੇਰੇ ਮੋਰਚੇ ਦੇ ਉਪਕਰਨਾਂ, ਬੰਕਰਾਂ, ਤੋਪਾਂ ਅਤੇ ਟੈਂਕਾਂ ਜਿਹੇ ਵਾਹਨਾਂ ਨੂੰ ਡਰੋਨ ਹਮਲਿਆਂ ਤੋਂ ਬਚਾਉਣ ਲਈ ਸਟੀਲ ਮੈੱਸ਼ ਤੇ ਸਿੰਥੈਟਿਕ ਨੈੱਟ ਦੀ ਵਰਤੋਂ ਕਰ ਰਹੀ ਹੈ। ਭਾਰਤੀ ਥਲ ਸੈਨਾ ਵਿੱਚ ਮਾਨਵ-ਰਹਿਤ ਹਵਾਈ ਵਾਹਨਾਂ (ਡਰੋਨਾਂ) ਅਤੇ ਕਾਊਂਟਰ ਡਰੋਨ ਰੋਧੀ ਉਪਕਰਨਾਂ, ਇਨ੍ਹਾਂ ਦੇ ਪ੍ਰਸਾਰ ਤੇ ਤਾਇਨਾਤੀ ਸਬੰਧੀ ਫ਼ੈਸਲੇ ਲੈਣ ਤੇ ਸਬੰਧਤ ਸਾਰੇ ਪਹਿਲੂਆਂ ਵਿੱਚ ਸਹਿਯੋਗ ਸਥਾਪਤ ਕਰਨ ਲਈ ਕੋਰ ਕਮੇਟੀ ਕਾਇਮ ਕੀਤੀ ਗਈ ਹੈ।

Advertisement

Advertisement
×